Canada Police ਨੇ ਗ੍ਰਿਫ਼ਤਾਰ ਕੀਤੇ 2 ਪੰਜਾਬੀ

Ontario – ਬਰੈਂਪਟਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਪੀਲ ਪੁਲਿਸ ਵੱਲੋਂ 2 ਪੰਜਾਬੀਆਂ ਨੂੰ ਚੋਰੀ ਕਰਨ ਦੇ ਮਾਮਲੇ ‘ਚ ਗਿਰਫ਼ਤਾਰ ਕੀਤਾ ਗਿਆ |

ਪੀਲ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਮੰਗਲਵਾਰ ਨੂੰ ਬਰੈਂਪਟਨ ਸਟੀਲਜ਼ ਏਅਰਪੋਰਟ ਰੋਡ ਤੇ 2 ਨੌਜਵਾਨਾਂ ਵੱਲੋਂ ਗੱਡੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਹ ਦੋਵੇਂ ਨੌਜਵਾਨ ਬਰੈਂਪਟਨ ਦੇ ਰਹਿਣ ਵਾਲੇ ਸਨ | ਪੁਲਿਸ ਵੱਲੋਂ ਇਨ੍ਹਾਂ ਦੋਵਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ | ਇਨ੍ਹਾਂ ਦੋਵਾਂ ਵਿੱਚੋਂ ਇੱਕ ਦਾ ਨਾਂ ਜਸਗੀਨ ਸਿੰਘ ਉਮਰ 22 ਸਾਲ ਅਤੇ ਦੂਜੇ ਦਾ ਨਾਂ ਸੁਖਜਿੰਦਰ ਕੁਲਾਰ ਉਮਰ 32 ਸਾਲ ਦੱਸੀ ਜਾ ਰਹੀ ਹੈ| ਇਸ ਘਟਨਾ ਸਬੰਧੀ ਪੁਲਿਸ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਇੱਕ ਵਿਅਕਤੀ ਤੇ ਇੱਕ ਔਰਤ ਗੈਸ ਸਟੇਸ਼ਨ ਤੇ ਤੇਲ ਪਵਾ ਰਹੇ ਸਨ| ਗੈਸ ਪਵਾਉਣ ਤੋਂ ਬਾਅਦ ਵਿਅਕਤੀ ਪੈਸੇ ਦੇਣ ਲਈ ਪੰਪ ਅੰਦਰ ਗਿਆ ਜਿਸ ਦੌਰਾਨ ਦੋਵੇਂ ਨੌਜਵਾਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਗੱਡੀ ਵਿੱਚ ਮੌਜੂਦ ਔਰਤ ਨੂੰ ਧੱਕੇ ਨਾਲ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ | ਪੁਲਿਸ ਨੇ ਇਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ|