ਕਾਂਗਰਸ-‘ਆਪ’ ਦਾ ਪੰਜਾਬ ‘ਚ ਬਣ ਸਕਦੈ ਗਠਜੋੜ- ਭੱਠਲ

ਚੰਡੀਗੜ੍ਹ- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਵੱਡਾ ਬਿਆਨ ਦਿੱਤਾ ਹੈ.ਬੀਬੀ ਭੱਠਲ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਹੈ ਤਾਂ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਸੂਬੇ ਚ ਸਰਕਾਰ ਬਣਾ ਸਕਦੀ ਹੈ.
ਭੱਠਲ ਦਾ ਕਹਿਣਾ ਹੈ ਕਿ ਹੰਗ ਅਸੈਂਬਲੀ ਦੇ ਹਾਲਾਤ ਚ ਕੋਈ ਵੀ ਭਾਜਪਾ ਅਤੇ ਅਕਾਲੀਆਂ ਨੂੰ ਮੌਕਾ ਨਹੀਂ ਦੇਣਾ ਚਾਹੇਗਾ.ਪੰਜਾਬ ਦੀ ਜਨਤਾ ਚ ਵੀ ਇਸ ਗੱਲ ਦੀ ਚਰਚਾ ਹੈ ਕਿ ਦੋਹਾਂ ਪਾਰਟੀਆਂ ਨੂੰ ਆਪਸ ਚ ਮੇਲ ਕਰ ਲੈਣਾ ਚਾਹੀਦਾ ਹੈ.
ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਵੀ ਬੀਬੀ ਭੱਠਲ ਨੇ ਫਾਰਮੁਲਾ ਸਪਸ਼ਟ ਕੀਤਾ ਹੈ.ਬੀਬੀ ਰਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ‘ਆਪ’ ਅਤੇ ਕਾਂਗਰਸ ਚ ਜੋ ਵੀ ਵੱਧ ਸੀਟਾਂ ਲੈ ਕੇ ਜਾਵੇਗਾ ਮੁੱਖ ਮੰਤਰੀ ਉਸਦਾ ਹੀ ਹੋਵੇਗਾ.ਉਨ੍ਹਾਂ ਕਿਹਾ ਕਿ ਦੂਜੀ ਪਾਰਟੀ ਦਾ ਨੇਤਾ ਡਿਪਟੀ ਸੀ.ਐੱਮ ਅਹੁਦੇ ‘ਤੇ ਬੈਠੇਗਾ.