Vancouver – ਕੈਨੇਡਾ ਸਰਕਾਰ ਵੱਲੋਂ ਯਾਤਰਾ ਸੰਬੰਧੀ ਅੱਜ ਇਕ ਵੱਡਾ ਫ਼ੈਸਲਾ ਲਿਆ ਗਿਆ ਹੈ। ਹੁਣ ਕੈਨੇਡਾ ਸਰਕਾਰ ਵੱਲੋਂ ਕੁੱਝ ਰਾਹਤ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਜੋ ਐਲਾਨ ਕੀਤਾ, ਉਸ ਨਾਲ ਹੁਣ ਸਾਊਥ ਅਫਰੀਕਾ ਫ਼ਸੇ ਕੈਨੇਡੀਅਨਜ਼ ਦੇਸ਼ ‘ਚ ਵਾਪਿਸ ਆ ਸਕਣਗੇ।ਉਧਰ ਦੂਜੇ ਪਾਸੇ ਅਫ਼ਰੀਕੀ ਦੇਸ਼ਾਂ ਦੇ ਲੀਡਰਜ਼ ਵੱਲੋਂ ਕੈਨੇਡਾ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ ।
ਫ਼ੈਡਰਲ ਸਰਕਾਰ ਮੁਤਾਬਿਕ ਸਾਊਥ ਅਫ਼ਰੀਕਾ ਤੋਂ ਕੈਨੇਡਾ ਆਉਣ ‘ਤੇ ਲੱਗੀਆਂ ਯਾਤਰਾ ਸੰਬੰਧੀ ਰੋਕਾਂ ਵਿਚ ਕੈਨੇਡੀਅਨਜ਼ ਲਈ ਕੁਝ ਢਿੱਲ ਦੇਣ ਦਾ ਐਲਾਨ ਕੀਤਾ ਸੀ। ਨਵੇਂ ਐਲਾਨ ਮੁਤਾਬਕ ਜਿਨ੍ਹਾਂ ਕੈਨੇਡੀਅਨਜ਼ ਦੇ ਯਾਤਰਾ ਤੋਂ ਦੋ ਦਿਨ ਪਹਿਲਾਂ ਕਰਵਾਏ ਕੋਵਿਡ ਟੈਸਟ ਦਾ ਨਤੀਜਾ ਨੈਗਟਿਵ ਹੋਣ, ਉਹ 13 ਦਸੰਬਰ ਤੋਂ ਪਹਿਲਾਂ ਕੈਨੇਡਾ ਆ ਸਕਣਗੇ।
ਦੱਸ ਦਈਏ ਕਿ ਕੈਨੇਡਾ ਵੱਲੋਂ ਜੋ ਨਵੇਂ ਕੋਰੋਨਾ ਵਾਇਰਸ ਦੇ ਫੈਲਾਅ ਤੋਂ ਬਾਅਦ ਯਾਤਰਾ ਪਾਬੰਦੀਆਂ ਲਗਾਈਆਂ ਉਨ੍ਹਾਂ ਕਾਰਨ ਕਈ ਕੈਨੇਡੀਅਨਜ਼ ਸਾਊਥ ਅਫ਼ਰੀਕਾ ਵਿਚ ਅਟਕ ਗਏ ਹਨ, ਜਿਸ ਵਿਚ ਕੈਨੇਡਾ ਦੀ ਜੂਨੀਅਰ ਵੁਮਨਜ਼ ਫ਼ੀਲਡ ਹਾਕੀ ਟੀਮ ਵੀ ਸ਼ਾਮਲ ਹੈ। ਹੁਣ ਸਰਕਾਰ ਦੇ ਐਲਾਨ ਬਾਅਦ ਇਹ ਸਭ ਕੈਨੇਡਾ ਵਾਪਿਸ ਆ ਸਕਣਗੇ।
ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ ਜੋ ਦੱਖਣੀ ਅਫ਼ਰੀਕੀ ਦੇਸ਼ਾਂ ‘ਤੇ ਰੋਕ ਲਗਾਈ ਗਈ ਹੈ, ਉਸ ਦੀ ਕਈ ਲੀਡਰਜ਼ ਆਲੋਚਨਾ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਓਮੀਕਰੌਨ ਵੇਰੀਐਂਟ ਦੇ ਕੇਸ ਦੁਨੀਆ ਭਰ ਵਿਚ ਰਿਪੋਰਟ ਹੋ ਰਹੇ ਹਨ, ਪਰ ਉਹਨਾਂ ਦੇ ਇਲਾਕੇ ਨੂੰ ਜਾਣ-ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ।
ਕੈਨੇਡਾ ਸਰਕਾਰ ਵੱਲੋਂ ਯਾਤਰਾ ਬਾਰੇ ਵੱਡਾ ਐਲਾਨ
