ਚੰਡੀਗੜ੍ਹ- ਕੇਂਦਰ ਸਰਕਾਰ ਦੀ ਸ਼ਰਤਾਂ ਮੰਨਣ ਦੇ ਬਾਵਜੂਦ ਵੀ ਕੇਂਦਰ ਨੇ ਪੰਜਾਬ ਦਾ ਆਰ.ਡੀ.ਐੱਫ ਯਾਨਿ ਕਿ ਰੂਰਲ ਡਿਵੈਲਪਮੈਂਟ ਫੰਡ ਰੋਕ ਦਿੱਤਾ ਹੈ ।ਕਰੀਬ 1750 ਕਰੋੜ ਦੇ ਫੰਡ ਨੂੰ ਹਾਸਿਲ ਕਰਨ ਲਈ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਐਕਟ ਚ ਸੋਧ ਕਰਨ ਲਈ ਮਤਾ ਪਾਸ ਕੀਤਾ ਸੀ ।ਪੰਜਾਬ ਸਰਕਾਰ ਦੀ ਪਹਿਲ ਕਦਮੀ ਦੇ ਬਾਵਜੂਦ ਵੀ ਕਣਕ ਸੀਜ਼ਨ ਦੇ ਮੌਕੇ ‘ਤੇ ਕੇਂਦਰ ਨੇ ਹੱਥ ਪਿੱਛੇ ਖਿੱਚ ਲਏ ਹਨ ।
ਕੇਂਦਰ ਸਰਕਾਰ ਨੇ ਕਣਕ ਦੇ ਸੀਜ਼ਨ ਲਈ ਜਾਰੀ ਹੋਣ ਵਾਲਾ ਇਸ ਸਾਲ ਦਾ 450 ਕਰੋੜ ਦਾ ਆਰ.ਡੂ.ਐੱਫ ਰੋਕਿਆ ਹੈ ।ਜਦਕਿ ਇਸ ਤੋਂ ਪਹਿਲਾਂ ਪਿਛਲੇ ਦੋ ਸੀਜ਼ਨਾਂ ਦਾ 1300 ਕਰੋੜ ਵੀ ਕੇਂਦਰੀ ਖਾਤੇ ਚ ਹੀ ਜਮਾ ਹੈ ।ਪਿਛਲੇ ਬਕਾਇਆ ਨੂੰ ਮਿਲਾ ਕੇ ਇਹ ਰਕਮ 1750 ਕਰੋੜ ਬਣ ਗਈ ਹੈ ।
ਦਰਅਸਲ ਪੰਜਾਬ ਦੀ ਸਾਬਕਾ ਕੈਪਟਨ ਸਰਕਾਰ ‘ਤੇ ਕੇਂਦਰ ਸਰਕਾਰ ਵਲੋਂ ਇਹ ਇਲਜ਼ਾਮਬਾਜੀ ਕੀਤੀ ਗਈ ਸੀ ਕਿ ਸੂਬਾ ਸਰਕਾਰ ਰੂਰਲ ਡਿਵੈਲਪਮੈਂਟ ਦਾ ਪੈਸਾ ਹੋਰ ਕੰਮਾ ‘ਤੇ ਖਰਚ ਰਹੀ ਹੈ । ਜਿਸਤੋਂ ਬਾਅਦ ਕੇਂਦਰ ਨੇ ਇਸ ਪੈਸੇ ‘ਤੇ ਰੋਕ ਲਗਾ ਦਿੱਤੀ ਸੀ । ਹੁਣ ਪੰਜਾਬ ਦੀ ਸੱਤਾ ਚ ਆਈ ‘ਆਪ’ ਸਰਕਾਰ ਨੇ ਜਦੋਂ ਖਜਾਨਾ ਖਾਲੀ ਦੱਖਿਆ ਤਾਂ ਇਸ ਬਾਬਤ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਗਈ । ਮਾਨ ਸਰਕਾਰ ਨੇ ਕੇਂਦਰ ਨੂੰ ਭਰੋਸਾ ਦਿੱਤਾ ਕਿ ਪਿੰਡਾ ਦਾ ਪੈਸਾ ਪਿੰਡਾ ਦੇ ਵਿਕਾਸ ‘ਤੇ ਹੀ ਖਰਚਿਆ ਜਾਵੇਗਾ ।ਇਸੇ ਤਹਿਤ ਹੀ ਪਿਛਲੇ ਹਫਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਇਸ ਐਕਟ ਚ ਸੋਧ ਕੀਤੀ ਗਈ ਸੀ ।ਪਰ ਸ਼ਾਇਦ ਇਹ ਨਾਕਾਫੀ ਸੀ । ਕੇਂਦਰ ਸਰਕਾਰ ਨੇ ਇਸ ਕਾਰਵਾਈ ‘ਤੇ ਵੀ ਤਸੱਲੀ ਨਹੀਂ ਪ੍ਰਕਟਾਈ ਹੈ ।