CES 2026: AI ਹਾਈਪ ਖਤਮ

Autonomous AI ਏਜੰਟਸ ਦਾ ਉਭਾਰ

Vancouver/Las Vegas: ਦੁਨੀਆ ਦੇ ਸਭ ਤੋਂ ਵੱਡੇ ਟੈਕਨੋਲੋਜੀ ਸ਼ੋ CES ਨੇ ਇਸ ਸਾਲ ਇਕ ਸਾਫ਼ ਸੰਦੇਸ਼ ਦਿੱਤਾ ਹੈ — AI ਦੀ ਹਾਈਪ ਦਾ ਦੌਰ ਮੁੱਕ ਚੁੱਕਾ ਹੈ। CES 2026 ਮਹਿਜ ਗੈਜਿਟਸ ਦਿਖਾਉਣ ਬਾਰੇ ਨਹੀਂ ਸੀ, ਇਹ ਚੌਖੀ ਕਮਾਈ, ਤਕਨੀਕ ਅਤੇ ਇਸ ਤੋਂ ਪੈਦਾ ਹੋਏ ਅਸਲੀ ਕਾਰੋਬਾਰ ਦਾ ਪ੍ਰਗਟਾਵਾ ਕਰ ਰਿਹਾ ਸੀ।

 

CES 2025 → CES 2026 – ਕੀ ਬਦਲਿਆ?

ਪਿਛਲੇ ਸਾਲ CES 2025 ਵਿੱਚ, AI ਦਾ ਰੌਲਾ ਹਰ ਥਾਂ ਸੀ — ਪਰ ਜ਼ਿਆਦਾਤਰ AI ਸਿਰਫ ਨੁਮਾਇਸ਼ ਤੱਕ ਸੀਮਿਤ ਸੀ। ਸਿਰਫ਼ ਡੈਮੋਜ਼ ਵਿੱਚ, ਜੈਨਰੇਟਿਵ AI ਕੋ-ਪਾਇਲਟਸ, XR ਤਜਰਬੇ ਅਤੇ ਰੋਬੋਟਿਕ ਪ੍ਰੋਟੋਟਾਈਪਸ ਨੇ ਸ਼ੋ ਫਲੋਰ ਭਰ ਦਿੱਤਾ ਸੀ। ਸਭ ਕੁਝ ਭਵਿੱਖ ਲਈ ਦਿਖਾਇਆ ਜਾ ਰਿਹਾ ਸੀ। ਬਹੁਤ ਜ਼ਿਆਦਾ ਹਾਈਪ ਇਨਵੇਸਟਰਸ ਨੂੰ ਡਰਾ ਵੀ ਰਹੀ ਸੀ ਕਿ ਕੀਤੇ ਗੁਬਾਰੇ ਵਾਂਗ ਇਸਦੀ ਫੂਕ ਨਾ ਨਿਕਲ ਜਾਏ!

ਪਰ 2026 ਵਿੱਚ ਸੁਰ ਬਦਲ ਗਿਆ ਹੈ | CES 2026 ਵਿੱਚ ਤਸਵੀਰ ਬਿਲਕੁਲ ਵੱਖਰੀ ਸੀ। AI ਦਾ ਹੁਣ ਸਿਰਫ ਰੌਲਾ ਨਹੀਂ ਰਹਿ ਗਿਆ — AI ਹੁਣ ਕੰਮ ਕਰ ਰਹੀ ਹੈ, ਤਜ਼ਰਬਾ ਲਾਹੇਵੰਦ ਕਾਰੋਬਾਰ ਚ ਬਾਦਲ ਰਿਹਾ ਹੈ। AI ਹੁਣ ਸਿਰਫ਼ ਮਦਦ ਨਹੀਂ ਕਰ ਰਿਹਾ — AI ਹੁਣ ਫੈਸਲੇ ਲੈ ਰਿਹਾ ਹੈ, ਅਤੇ ਕਮਾਈ ਕਰ ਰਿਹਾ ਹੈ।

CES 2026: ਡੈਮੋ ਤੋਂ ਡਿਪਲੋਇਮੈਂਟ ਤੱਕ

CES 2026 ਵਿੱਚ, ਕੋ-ਪਾਇਲਟਸ ਦੀ ਥਾਂ ਲੈ ਲਈ ਹੈ ਆਟੋਨੋਮਸ AI ਏਜੰਟਸ ਨੇ। XR ਹੁਣ ਮਨੋਰੰਜਨ ਤੱਕ ਸੀਮਿਤ ਨਹੀਂ — ਇਹ ਨਿਊਜ਼ ਬ੍ਰਾਡਕਾਸਟਿੰਗ, ਕਾਰਪੋਰੇਟ ਟ੍ਰੇਨਿੰਗ ਅਤੇ ਲਾਈਵ ਕਾਮਰਸ ਦਾ ਹਿੱਸਾ ਬਣ ਚੁੱਕੀ ਹੈ। ਰੋਬੋਟ ਭਵਿੱਖ ਦੀ ਗੱਲ ਨਹੀਂ ਰਹੇ — ਇਹ ਸਿਹਤ ਸੇਵਾਵਾਂ, ਲਾਜਿਸਟਿਕਸ ਅਤੇ ਮੈਨੂਫੈਕਚਰਿੰਗ ਵਿੱਚ ਕੰਮ ਕਰ ਰਹੇ ਹਨ।

ਨਿਵੇਸ਼ਕ ਅਤੇ ਹਕੀਕਤ

CES 2026 ਦਾ ਸਭ ਤੋਂ ਵੱਡਾ ਬਦਲਾਅ ਸ਼ਾਇਦ ਟੈਕਨੋਲੋਜੀ ਨਹੀਂ, ਸਗੋਂ INVESTORS ਦੀ ਸੋਚ ਵਿੱਚ ਆਇਆ। CES 2025 ਵਿੱਚ ਨਿਵੇਸ਼ਕ ਹਰ ਵਿਚਾਰ ਨੂੰ ਸੁਣ ਰਹੇ ਸਨ। CES 2026 ਵਿੱਚ ਉਹ ਸਿਰਫ ਉਹੀ ਕੰਪਨੀਆਂ ਦੇਖ, ਲੱਭ ਰਹੇ ਹਨ, ਜਿਨ੍ਹਾਂ ਕੋਲ ਗਾਹਕ, ਰੇਵਨਿਊ ਅਤੇ ਸਕੇਲ ਦੀ ਸੰਭਾਵਨਾ ਹੈ। ਹੁਣ presentations ਅਤੇ ਕਹਾਣੀਆਂ ਨਹੀਂ ਰਹੀਆਂ — ਹੁਣ Data ਅਤੇ ਨੰਬਰ ਬੋਲਦੇ ਹਨ।

CES 2026 ਸ਼ੋਰਗੁਲ ਵਾਲਾ ਨਹੀਂ ਸੀ — ਇਹ ਗੰਭੀਰ ਸੀ। ਦੁਨੀਆ ਦੇ ਸਭ ਤੋਂ ਵੱਡੇ ਟੈਕ ਸ਼ੋ ਦਾ ਸੰਦੇਸ਼ ਬਿਲਕੁਲ ਸਾਫ਼ ਹੈ: ਸਿਰਫ innovation ਕਾਫ਼ੀ ਨਹੀਂ। ਹੁਣ ਜਿੱਤ ਉਸਦੀ ਹੈ ਜੋ ਐਗਜ਼ੀਕਿਊਟ ਕਰਦਾ ਹੈ।