Las Vegas- CES 2024 ਭਾਵ ਕਿ ਕੰਜ਼ਿਊਮਰ ਇਲੈਕਟਰੋਨਿਕਸ ਸ਼ੋਅ ਅਮਰੀਕਾ ’ਚ 9 ਜਨਵਰੀ ’ਚ ਸ਼ੁਰੂ ਹੋਣ ਜਾ ਰਿਹਾ ਹੈ। ਕੰਜ਼ਿਊਮਰ ਟੈਕਨਾਲੋਜੀ ਐਸੋਸੀਏਸ਼ਨ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਇਸ ਸ਼ੋਅ ’ਚ ਕਰੀਬ 130,000 ਹਾਜ਼ਰੀਨ ਅਤੇ 4,000 ਤੋਂ ਵੱਧ ਪ੍ਰਦਰਸ਼ਕਾਂ ਦੇ ਆਉਣ ਦੀ ਉਮੀਦ ਹੈ। 9 ਤੋਂ 12 ਜਨਵਰੀ ਤੱਕ ਚੱਲਣ ਵਾਲੇ ਇਸ ਸ਼ੋਅ ’ਚ ਨਿੱਜੀ ਤਕਨੀਕ, ਆਵਾਜਾਈ, ਸਿਹਤ ਦੇਖ-ਰੇਖ, ਸਥਿਰਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤਮ ਨਮੂਨੇ ਪੇਸ਼ ਕੀਤੇ ਜਾਣਗੇ।
ਅਮਰੀਕਾ ਦੇ ਲਾਸ ਵੇਗਾਸ ’ਚ 9 ਜਨਵਰੀ ਨੂੰ ਸ਼ੁਰੂ ਹੋਵੇਗਾ CES 2024
