ਪੰਜਾਬ-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੁਧਿਆਣਾ ਵਿੱਚ ਇੱਕ ਰੈਲੀ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ‘ਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਹੋਣਗੇ। ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ‘ਤੇ ਪੋਸਟ ਕਰਦਿਆਂ ਲਿਖਿਆ ਕਿ ਰਾਹੁਲ ਗਾਂਧੀ ਨੇ ਪੰਜਾਬੀਆਂ ਦੀ ਮੰਗ ਮੰਨ ਲਈ, ਚਰਨਜੀਤ ਚੰਨੀ ਹੋਣਗੇ ਪੰਜਾਬ ਦੇ ਮੁੱਖ ਮੰਤਰੀ! ਚੰਨੀ ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਵਿਧਾਨ ਸਭਾ ਸੀਟ ਤੋਂ ਵੀ ਚੋਣ ਲੜ ਰਹੇ ਹਨ।
ਰਾਹੁਲ ਗਾਂਧੀ ਦੇ ਇਸ ਐਲਾਨ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਕੂ ਐਪ ‘ਤੇ ਸਿੱਧੂ ਬਾਰੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੇਖਦੇ ਹੀ ਦੇਖਦੇ #NavjotSinghSidhu #thokotaali ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨ ਲੱਗੇ। ਆਓ ਦੇਖੀਏ ਕਿ ਲੋਕਾਂ ਨੇ ਕੀ ਟਿੱਪਣੀਆਂ ਕੀਤੀਆਂ ਹਨ।
ਪੰਜਾਬੀ ਕਲੋਲ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਐਪ ਕੂ ‘ਤੇ ਲਿਖਿਆ ਕਿ ਸਿੱਧੂ ਤੋਂ ਬਸ ਇੱਕ ਹੀ ਸਵਾਲ ਹੈ
ਬਲਵਿੰਦਰ ਸਿੰਘ ਨਾਂ ਦੇ ਇੱਕ ਯੂਜ਼ਰ ਨੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਕੂ ਐਪ ‘ਤੇ ਇੱਕ ਮੀਮ ਸ਼ੇਅਰ ਕਰਦੇ ਹੋਏ ਲਿਖਿਆ ਕਿ ਰਾਹੁਲ ਗਾਂਧੀ ਦੇ ਐਲਾਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਹਾਲ ।
ਸਿੱਧੂ ਮੂਸੇਵਾਲ ਫੈਨ ਕਲੱਬ ਨੇ ਦੇਸ਼ ਦੇ ਪਹਿਲੇ ਬਹੁਭਾਸ਼ੀ ਆਨਲਾਈਨ ਪਲੇਟਫਾਰਮ ਕੂ ਐਪ ‘ਤੇ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ ਕਿ ਰਾਹੁਲ ਗਾਂਧੀ ਦੇ ਐਲਾਨ ਤੋਂ ਬਾਅਦ ਸਿੱਧੂ ਦੀ ਪਹਿਲੀ ਪ੍ਰਤੀਕਿਰਿਆ
ਪ੍ਰਿਯੰਕਾ ਗਿੱਲ ਨਾਂ ਦੇ ਯੂਜ਼ਰ ਨੇ ਰਾਹੁਲ ਗਾਂਧੀ ਦੀ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਵੀਡੀਓ ਦੇ ਅੰਤ ਚ ਨਵਜੋਤ ਸਿੰਘ ਸਿੱਧੂ ਦਾ ਰੀਐਕਸ਼ਨ ਪੂਰੀ ਕਹਾਣੀ ਬਿਆਨ ਕਰਦਾ ਹੈ
ਪ੍ਰਦੀਪ ਕੌਰ ਨਾਂ ਦੇ ਯੂਜ਼ਰ ਨੇ ਸੋਸ਼ਲ ਮੀਡੀਆ ਐਪ ਕੂ ‘ਤੇ ਲਿਖਿਆ ਕਿ ਚੋਣਾਂ ਤੋਂ ਪਹਿਲਾ ਸਿੱਧੂ ਨੇ ਕਰ ਦਿੱਤਾ ਇਸਤੀਫੇ ਦਾ ਐਲਾਨ ..ਉਹੇ ਓਹੇ ਇਹਨਾਂ ਗੁੱਸਾ
ਮਾਨਵ ਗੁਪਤਾ ਨਾਂ ਦੇ ਯੂਜ਼ਰ ਨੇ ਸਿੱਧੂ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਓਗੁਰੂ 1200 ਦੀ ਸ਼ਾਲ ਆ ਤੇ ਦਾਲ ਚੌਲ ਖਾਂਦਾ ਤੇ cm ਬਣਨ ਤੋਂ ਫੇਰ ਰਹਿ ਗਿਆ ਠੋਕੋਤਾਲੀ