ਨਵੀਂ ਦਿੱਲੀ- 10 ਮਾਰਚ ਤੋਂ ਬਾਅਦ ਪੰਜਾਬ ਚ ਅਲੋਪ ਹੋਏ ਕਗਰਸੀ ਨੇਤਾ ਅਤੇ ਸਾਬਕਾ ਸੀ.ਐੱਮ ਚਰਨਜੀਤ ਚੰਨੀ ਹੁਣ ਬਾਹਰ ਨਿਕਲੇ ਨੇ ।ਸਿਆਸਤ ਚ ਆਸ ਦੀ ਕਿਰਣ ਵੇਖਦਿਆਂ ਹੀ ਕਾਂਗਰਸ ਦੇ ਕਈ ਨੇਤਾ ਸਰਗਰਮ ਹੋ ਗਏ ਹਨ ।ਚਰਨਜੀਤ ਸਿੰਘ ਚੰਨੀ ਵੀਰਵਾਰ ਨੂੰ ਨਵੀਂ ਦਿੱਲੀ ਚ ਵੇਖੇ ਗਏ ।ਕਹਿੰਦੇ ਹਨ ਕਿ ਚੋਣਾ ਤੋਂ ਬਾਅਦ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਕੋਈ ਮੁਲਾਕਾਤ ਨਹੀਂ ਹੋਈ ਸੀ ।ਸਿਰਫ ਸ਼ਿਸ਼ਟਾਚਾਰਕ ਮੁਲਾਕਾਤ ਦੇ ਰੂਪ ਚ ਉਹ ਦਿੱਲੀ ਆਏ ਹਨ ।ਇਸ ਦੌਰਾਨ ਉਨ੍ਹਾਂ ਸੁਨੀਲ ਜਾਖੜ ਦੇ ਬਿਆਨ ਦੀ ਵੀ ਨਿੰਦਾ ਕੀਤੀ ।
ਪੰਜਾਬ ਦੇ ਸਿਆਸੀ ਪੰਡਿਰ ਚੰਨੀ ਦੀ ਇਸ ਫੇਰੀ ਨੂੰ ਜਾਖੜ ਮਾਮਲੇ ਦੇ ਅਆਲੇ ਦੁਆਲੇ ਵੇਖ ਰਹੇ ਹਨ ।ਕਈ ਦਿਨਾਂ ਤੋਂ ਹਾਈਕਮਾਨ ਦੇ ਹੱਕ ਚ ਬਿਆਨਬਾਜੀ ਕਰ ਜਾਖੜ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌਵ ਚ ਸੱਭ ਤੋਂ ਅੱਗੇ ਜਾਪ ਰਹੇ ਸਨ ।ਪਰ ਇਕ ਬਿਆਨ ਨੇ ੳੇਨ੍ਹਾਂ ਦੇ ਵਿਰੋਧੀਆਂ ਨੂੰ ਮੌਕਾ ਦੇ ਦਿੱਤਾ ਹੈ ।ਕਿਉਂਕਿ ਗੱਲ ਦਲਿਤ ਸਮਾਜ ਨੂੰ ਲੈ ਕੇ ਸੀ ਇਸ ਲਈ ਚੰਨੀ ਦਿੱਲੀ ਦਰਬਾਰ ਪਹੁੰਚ ਗਏ ।ਕਾਰਣ ਇਹ ਹੈ ਕਿ ਦਲਿਤ ਫੇਸ ਨੂੰ ਲੈ ਕੇ ਰਾਹੁਲ ਗਾਂਧੀ ਵਲੋਂ ਪੰਜਾਬ ਚੋਣਾ ਲੜੀਆਂ ਗਈਆਂ ਸਨ ।ਕਾਂਗਰਸ ਆਪਣੀ ਹੁਣ ਦਲਿਤ ਸੋਚ ਨੂੰ ਹੀ ਪੱਕਿਆਂ ਕਰਨ ਲਈ ਚੰਨੀ ‘ਤੇ ਮੁੜ ਤੋਂ ਦਾਅ ਖੇਡ ਸਕਦੀ ਹੈ ।ਚਰਚਾ ਹੈ ਕਿ ਜਾਖੜ ਨੂੰ ਪਿੱਛੇ ਕਰ ਹੁਣ ਕਾਂਗਰਸ ਚਰਨਜੀਤ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਸਕਦੀ ਹੈ ।
ਸੁਨੀਲ ਜਾਖੜ ਦੇ ਬਿਆਨਾ ਦੀ ਗੱਲ ਕਰੀਏ ਤਾਂ ਸੀ.ਐੱਮ ਫੇਸ ਦੀ ਚਰਚਾ ਦੇ ਦੌਰਾਨ ਵੀ ਉਨ੍ਹਾਂ ਦੀ ਬਿਆਨਬਾਜੀ ਚਰਚਾ ਚ ਆਈ ਸੀ ।ਗੱਲ ਨਿਕਲੀ ਸੀ ਕਿ ਜਾਖੜ ਪਰਿਵਾਰ ਵਲੋਂ ਬੀਤੇ ਸਮੇਂ ਚ ਸਿੱਖਾਂ ਖਿਲਾਫ ਦਿੱਤੇ ਬਿਆਨ ਹੁਣ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ ।ਜਾਖੜ ਇਸੇ ਗੱਲ ਤੋਂ ਹੀ ਨਾਰਾਜ਼ ਹੋਏ ਦੱਸੇ ਗਏ ਸਨ ।
ਚੰਨੀ ਨੇ ਸੁਨੀਲ ਜਾਖੜ ਨੂੰ ਵੱਡੇ ਪਰਿਵਾਰ ਦਾ ਬੰਦਾ ਕਹਿ ਕੇ ਸਿਆਸੀ ਹਮਲਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਜਾਖੜ ਦੀ ਮਾਨਸਿਕਤਾ ਛੋਟੀ ਹੈ ।ਗੇਂਦ ਹੁਣ ਕਾਂਗਰਸ ਹਾਈਕਮਾਨ ਦੇ ਪਾਲੇ ਚ ਹੈ ।