ਮੁਹਾਲੀ- ਮੁਹਾਲੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆਂ ਜੈਪਾਲ ਭੁੱਲਰ ਗੈਂਗ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਹੈ ।ਹਰਬੀਰ ਸਿੰਘ ਸੋਹਲ ਨਾਂ ਦਾ ਇਹ ਗੈਂਗਸਟਰ ਗਾਇਕ ਵੀ ਹੈ ।ਇਸਦਾ ਕੰਮ ਭੁੱਲਰ ਗੈਂਗ ਦਾ ਫਾਇਨਾਂਸ ਸੰਭਾਲਨਾ ਸੀ ।ਇਸਤੇ ਵੱਖ ਵੱਖ ਮਾਮਲੇ ਦਰਜ ਹਨ ।ਮੁਹਾਲੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕਰ ਇਸਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ।ਤੁਹਾਨੂੰ ਦੱਸ ਦਈਏ ਕਿ ਇਸ ਗੈਂਗ ਦੇ ਮੁੱਖੀਆ ਜੈਪਾਲ ਭੁੱਲਰ ਨੂੰ ਜਨਵਰੀ 2021 ਚ ਓਕੂ ਟੀਮ ਅਤੇ ਕੋਲਕਤਾ ਦੀ ਐੱਸ.ਟੀ.ਐੱਫ ਟੀਮ ਨੇ ਕੋਲਕਤਾ ਚ ਸਾਂਝੇ ਓਪਰੇਸ਼ਨ ਦੌਰਾਨ ਮਾਰ ਦਿੱਤਾ ਸੀ ।ਜਗਰਾਓ ਚ ਸੀ.ਆਈ.ਏ.ਸਟਾਫ ਦੇ ਏ.ਐੱਸ.ਆਈ ਦਾ ਕਤਲ ਕਰਕੇ ਇਹ ਗੈਂਗ ਫਰਾਰ ਹੋ ਗਿਆ ਸੀ ।
ਮੁਹਾਲੀ ਪੁਲਿਸ ਦੇ ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜਗਰਾਓ ਘਟਨਾ ਤੋਂ ਬਾਅਦ ਹੀ ਪੁਲਿਸ ਨੂੰ ਭੁੱਲਰ ਦੇ ਨਾਲ ਬਾਕੀ ਸਾਥੀਆਂ ਦੀ ਭਾਲ ਸੀ ।ਹਰਬੀਰ ਸਿੰਘ ਸੋਹਲ ਉਦੋਂ ਪੁਲਿਸ ਦੇ ਹੱਥੇ ਨਹੀਂ ਚੜ੍ਹ ਸਕਿਆ ਸੀ ।ਪੁਲਿਸ ਦੀ ਟੀਮ ਲਗਾਤਾਰ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ ।ਬੀਤੇ ਦਿਨੀ ਮਿਲੀ ਇਨਪੁੱਟ ‘ਤੇ ਕਾਰਵਾਈ ਕਰ ਇਹ ਗ੍ਰਿਫਤਾਰੀ ਕੀਤੀ ਗਈ ਜਦਕਿ ਇਸ ਓਪਰੇਸ਼ਨ ਦੌਰਾਨ ਇਸਦਾ ਹੋਰ ਸਾਥੀ ਅੰਮ੍ਰਿਤਪਾਲ ਸੱਤਾ ਫਰਾਰ ਹੋ ਗਿਆ ।ਉਸ ‘ਤੇ ਵੀ ਕਈ ਮਾਮਲੇ ਦਰਜ ਹਨ ।ਪੁਲਿਸ ਦਾ ਕਹਿਣਾ ਹੈ ਕਿ ਸੋਹਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹਤਿਆਰ ਕਿੱਥੋਂ ਆਏ ਅਤੇ ਕਿਨ੍ਹਾਂ ਨੂੰ ਦਿੱਤੇ ਜਾਣੇ ਸਨ ।
ਹਰਬੀਰ ਸਿੰਘ ਸੋਹਲ ਬਾਰੇ ਐੱਸ.ਐੱਸ.ਪੀ ਸੋਨੀ ਨੇ ਦੱਸਿਆ ਕਿ ਜੈਪਾਲ ਭੁੱਲਰ ਦਾ ਪੈਸਾ ਸੰਭਾਲਨ ਵਾਲਾ ਇਹ ਗੈਂਗਸਟਰ ਗਾਇਕ ਵੀ ਹੈ ਪਰ ਇਸ ਨੇ ਪ੍ਰੌਫੈਸ਼ਨਲੀ ਕੋਈ ਗਾਣਾ ਨਹੀਂ ਗਾਇਆ ਹੈ ।
Filed under

