● On air now · ਟੀਵੀ ਪੰਜਾਬ

Punjabi News · Since 2013

Breaking

ਖਤਰਨਾਕ ਗੈਂਗ.ਸਟਰ ਭਿੰਦਾ ਡੋਨ ਹਥਿਆਰਾਂ ਸਮੇਤ ਕਾਬੂ, ਵਾਰਦਾਤ ਦੀ ਕਰ ਰਿਹਾ ਸੀ ਤਿਆਰੀ

ਡੈਸਕ- ਕਾਊਂਟਰ ਇੰਟੈਲੀਜੈਂਸ ਦੀ ਟੀਮ ਦੇ ਹੱਥੀ ਚੜ੍ਹਿਆ ਨਾਮੀ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭਿੰਦਾ ਡਾਨ। ਜਿਸ ਨੇ ਆਪਣੇ ਕਾਰਨਾਮਿਆਂ ਕਰਕੇ ਪੁਲਿਸ ਨੂੰ ਤੰਗ ਕਰ ਰੱਖਿਆ ਸੀ। ਦੇਰ ਰਾਤ ਨੂੰ ਕੰਬੋ ਖੇਤਰ ਤੋਂ ਪੁੁਲਿਸ ਨੇ ਖਤਰਨਾਕ ਗੈਂਗਸਟਰ ਭਿੰਦਾ ਡਾਨ ਨੂੰ ਗ੍ਰਿਫ਼ਤਾਰ…


ਡੈਸਕ- ਕਾਊਂਟਰ ਇੰਟੈਲੀਜੈਂਸ ਦੀ ਟੀਮ ਦੇ ਹੱਥੀ ਚੜ੍ਹਿਆ ਨਾਮੀ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭਿੰਦਾ ਡਾਨ। ਜਿਸ ਨੇ ਆਪਣੇ ਕਾਰਨਾਮਿਆਂ ਕਰਕੇ ਪੁਲਿਸ ਨੂੰ ਤੰਗ ਕਰ ਰੱਖਿਆ ਸੀ। ਦੇਰ ਰਾਤ ਨੂੰ ਕੰਬੋ ਖੇਤਰ ਤੋਂ ਪੁੁਲਿਸ ਨੇ ਖਤਰਨਾਕ ਗੈਂਗਸਟਰ ਭਿੰਦਾ ਡਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਮੁਲਜ਼ਮ ਦੇ ਕਬਜ਼ੇ ’ਚੋਂ 4 ਦੇਸੀ ਪਿਸਤੌਲ ਤੇ 16 ਕਾਰਤੂਸ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਮੁਲਜ਼ਮ ਦੇ ਕਬਜ਼ੇ ’ਚੋਂ ਦੋ ਮੋਬਾਈਲ ਵੀ ਬਰਾਮਦ ਹੋਏ ਹਨ, ਜਿਸ ਕਾਰਨ ਪੁਲਿਸ ਨੂੰ ਕਈ ਗੈਂਗਸਟਰਾਂ ਤੇ ਹਥਿਆਰ ਤਸਕਰਾਂ ਦੇ ਨੰਬਰ ਮਿਲੇ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇੰਸਪੈਕਟਰ ਇੰਦਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਆਈ ਟੀਮ ਨੂੰ ਸੂਚਨਾ ਮਿਲੀ ਸੀ ਕਿ ਕੰਬੋ ਇਲਾਕੇ ਵਿਚ ਰਹਿਣ ਵਾਲਾ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭਿੰਦਾ ਡਾਨ ਰਾਜਾਸਾਂਸੀ ਨੇੜੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਆਧਾਰ ’ਤੇ ਟੀਮ ਨੇ ਨਾਕਾਬੰਦੀ ਕਰ ਕੇ ਉਸ ਨੂੰ ਕਾਬੂ ਕਰ ਲਿਆ।

ਜਦੋਂ ਮੁਲਜ਼ਮ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ’ਚੋਂ ਦੋ ਪਿਸਤੌਲ, ਅੱਠ ਕਾਰਤੂਸ ਤੇ ਦੋ ਮੋਬਾਈਲ ਬਰਾਮਦ ਹੋਏ। ਬਾਅਦ ਵਿਚ ਮੁਲਜ਼ਮ ਦੇ ਕਹਿਣ ’ਤੇ ਇਕ ਛੁਪਣਗਾਹ ਤੋਂ ਦੋ ਹੋਰ ਪਿਸਤੌਲ ਤੇ ਅੱਠ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਹੈ ਕਿ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਤੇ ਗੋਲੀ ਚਲਾਉਣ ਦੇ ਛੇ ਕੇਸ ਦਰਜ ਹਨ। ਪੁਲਿਸ ਨੂੰ ਸ਼ੱਕ ਹੈ ਕਿ ਭਿੰਦਾ ਡਾਨ ਦੇ ਮੱਧ ਪ੍ਰਦੇਸ਼ ਦੇ ਹਥਿਆਰ ਸਮੱਗਲਰਾਂ ਨਾਲ ਨੇੜਲੇ ਸਬੰਧ ਹਨ ਅਤੇ ਉਸ ਨੇ ਪਿਸਤੌਲ ਉਥੋਂ ਹੀ ਖਰੀਦਿਆ ਹੈ। ਫਿਲਹਾਲ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Filed under