ਚੰਡੀਗੜ੍ਹ- ਚਰਨਜੀਤ ਚੰਨੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਸਤੀਫਾ ਸੌਂਪ ਦਿੱਤਾ ਹੈ.ਹੁਣ ਅਗਲੀ ਸਰਕਾਰ ਦੇ ਕਾਰਜਭਾਰ ਸੰਭਾਲਣ ਤਕ ਚੰਨੀ ਕਾਰਜਕਾਰੀ ਮੁੱਖ ਮੰਤਰੀ ਰਹਿਣਗੇ.ਰਾਜ ਭਵਨ ਚ ਅਸਤੀਫਾ ਸੌਂਪ ਕੇ ਨਿਕਲੇ ਚਰਨਜੀਤ ਚੰਨੀ ਨੇ ਪੰਜਾਬ ਦੀ ਜਨਤਾ ਦੇ ਫਤਵੇ ਨੂੰ ਮੰਜ਼ੂਰ ਕੀਤਾ ਹੈ.ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਉਨ੍ਹਾਂ ਦੇ 111 ਦਿਨਾਂ ਦੇ ਕੰਮ ਦੀ ਥਾਂ ਬਦਲਾਅ ਨੂੰ ਵੋਟ ਦਿੱਤਾ ਹੈ.ਆਸ ਕਰਦਾ ਹਾਂ ਕਿ ਨਵੀਂ ਸਰਕਾਰ ਜਨਤਾ ਦੀ ਉਮੀਦਾਂ ‘ਤੇ ਖਰਾ ਉਤਰੇਗੀ.
ਚੰਨੀ ਨੇ ਕਿਹਾ ਕਿ 15 ਵੀਂ ਵਿਧਾਨਸਭਾ ਨੇ ਆਪਣੀ ਸ਼ਮਤਾ ਦੇ ਨਾਲ ਪੰਜਾਬ ਦਾ ਵਿਕਾਸ ਕਰ ਜਨਤਾ ਦੇ ਹਿੱਤ ਚ ਫੈਸਲੇ ਲਏ ਹਨ.ਉਨ੍ਹਾਂ ਨਵੇਂ ਮੁੱਖ ਮੰਤਰੀ ਬਨਣ ਜਾ ਰਹੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ.ਇਸਦੇ ਨਾਲ ਉਨ੍ਹਾਂ ਭਗਵੰਤ ਮਾਨ ਨੂੰ ਕਾਂਗਰਸ ਵਲੋਂ ਲਏ ਗਏ ਫੈਸਲੇ ਨੂੰ ਜਾਰੀ ਰਖਣ ਦੀ ਅਪੀਲ ਕੀਤੀ ਹੈ.ਚੰਨੀ ਮੁਤਾਬਿਕ ਬਿਜਲੀ ਦੇ ਰੇਟ ,ਬਿੱਲ ਮੁਆਫੀ ਅਤੇ ਪਾਣੀ ਦੇ ਬਿੱਲਾਂ ਸਮੇਤ ਰੇਤਾ ਨੂੰ ਲੈ ਕੇ ਲਏ ਗਏ ਫੈਸਲੇ ਜਨਤਾ ਦੇ ਹੱਕ ਚ ਸੀ. ‘ਆਪ’ ਸਰਕਾਰ ਇਸਤੇ ਕੋਈ ਰੋਕ ਨਾ ਲਗਾਏ.