ਬਦਲਾਖੌਰੀ ਤਹਿਤ ਨਹੀਂ ਹੋਇਆ ਮਜੀਠੀਆ ‘ਤੇ ਪਰਚਾ-ਸੀ.ਐੱਮ ਚੰਨੀ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ਵਲੋਂ ਲਗਾਏ ਜਾ ਰਹੇ ਇਲਜ਼ਾਮਾਂ ‘ਤੇ ਚੁੱਪੀ ਤੋੜੀ ਹੈ.ਚੰਨੀ ਦਾ ਕਹਿਣਾ ਹੈ ਕੀ ਡ੍ਰਗ ਮਾਮਲੇ ‘ਤੇ ਪੇਸ਼ ਕੀਤੀ ਗਈ ਰਿਪੋਰਟ ਦੇ ਅਧਾਰ ‘ਤੇ ਹੀ ਅਕਾਲੀ ਨੇਤਾ ਬਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ.

ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕੀ ਜਿਸ ਕੇਸ ਚ ਮਜੀਠੀਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹ ਮਾਮਲਾ ਅਕਾਲੀ-ਭਾਜਪਾ ਸਰਕਾਰ ਵੇਲੇ ਦਰਜ ਕੇਸ ਦਾ ਹੀ ਇੱਕ ਹਿੱਸਾ ਹੈ.ਚੰਨੀ ਮੁਤਾਬਿਕ ਕਾਫੀ ਸੋਚ ਵਿਚਾਰ ਤੋਂ ਬਾਅਦ ਹੀ ਕਨੂੰਨੀ ਕਾਰਵਾਈ ਅਮਲ ਚ ਲਿਆਈ ਜਾ ਰਹੀ ਹੈ.ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕੀ ਮਜੀਠੀਆ ਖਿਲਾਫ ਸਿਰਫ ਦਿਖਾਵੇ ਲਈ ਪਰਚਾ ਦਰਜ ਕੀਤਾ ਗਿਆ ਹੈ.

ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਬੰਨਦਿਆ ਚੰਨੀ ਨੇ ਕਿਹਾ ਕੀ ਮਜੀਠੀਆ ਤੋਂ ਮੁਆਫੀ ਮੰਗ ਨੱਠਣ ਵਾਲਾ ਕੇਜਰੀਵਾਲ ਅੱਜ ਫਿਰ ਤੋਂ ਪੰਜਾਬ ਦੀ ਜਨਤਾ ਨੂੰ ਬਰਗਲਾ ਰਿਹਾ ਹੈ.ਉਨ੍ਹਾਂ ਪੈ੍ਰਸ ਕਾਨਫਰੰਸ ਦੌਰਾਨ ਕੇਜਰੀਵਾਲ ਵਲੋਂ ਅੰਮਿਰਤਸਰ ਅਦਾਲਤ ਚ ਮਜੀਠੀਆ ਤੋਂ ਮੰਗੀ ਗਈ ਮੁਆਫੀ ਨੂੰ ਪੱਤਰਕਾਰਾਂ ਅੱਗੇ ਪੜ੍ਹ ਕੇ ਸੁਣਾਇਆ.