‘ਪੈਨਸ਼ਨ’ ‘ਤੇ ਸੀ.ਐੱਮ ਭਗਵੰਤ ਮਾਨ ਦਾ ‘ਐਕਸ਼ਨ’ , ਲਿਆ ਵੱਡਾ ਫੈਸਲਾ

ਚੰਡੀਗੜ੍ਹ- ਸੀ.ਐੱਮ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਮਿਲਣ ਵਾਲੀ ਪੈਨਸ਼ਨ ‘ਤੇ ਵੱਡਾ ਐਕਸ਼ਨ ਲਿਆ ਹੈ ।ਭਗਵੰਤ ਮਾਨ ਨੇ ਵਿਧਾਇਕਾਂ ਨੂੰ ਇਕੋ ਹੀ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ । ਸਰਕਾਰ ਦਾ ਤਰਕ ਹੈ ਕਿ ਇਸ ਨਾਲ ਪੰਜਾਬ ਸਰਕਾਰ ਦੇ ਖਜਾਨੇ ਚ ਫਰਕ ਪਵੇਗਾ ।ਸੀ.ਐੱਮ ਮਾਨ ਨੇ ਇਕ ਵੀਡੀਓ ਜਾਰੀ ਕਰ ਇਹ ਫੈਸਲਾ ਜਨਤਕ ਕੀਤਾ ਹੈ ।
ਅਕਾਲੀ ਦਲ ਸੁਪਰੀਮੋ ਸਰਦਾਰ ਪ੍ਰਕਾਸ਼ ਸਿੰਘ ਇਸ ਬਾਬਤ ਪਹਿਲਾਂ ਹੀ ਫੈਸਲਾ ਲੈ ਚੁੱਕੇ ਹਨ ।ਉਨ੍ਹਾਂ ਲੰਬੀ ਤੋਂ ਚੋਣ ਹਾਰਨ ਤੋਂ ਬਾਅਦ ਮਿਲਣ ਵਾਲੀ ਕਰੀਬ ਪੋਣੇ ਛੇ ਲੱਖ ਦੀ ਪੈਨਸ਼ਨ ਨਾ ਲੈਣ ਦਾ ਫੈਸਲਾ ਲਿਆ ਹੈ ।ਹੁਣ ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕਾਂ ਨੂੰ ਮਿਲਣ ਵਾਲੀ ਪੈਨਸ਼ਨ ‘ਤੇ ਵੱਡਾ ਕਦਮ ਚੁੱਕਿਆ ਹੈ । ਸੀ.ਐੱਮ ਮਾਨ ਮੁਤਾਬਿਕ ਵਿਧਾਇਕ ਨੂੰ ਸਿਰਫ ਇਕ ਵਾਰ ਦੀ ਹੀ ਪੈਨਸ਼ਨ ਮਿਲੇਗੀ ਨਾ ਕਿ ਚਾਰ ਚਾਰ ਟਰਮ ਦੀਆਂ ਪੈਨਸ਼ਨਾ ।ਕਾਂਗਰਸ ਪਾਰਟੀ ਨੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ।ਸੁਖਪਾਲ ਖਹਿਰਾ ਅਤੇ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਜਨਤਾ ਨਾਲ ਕੀਤੇ ਵਾਅਦੇ ਵੀ ਨਾ ਭੁੱਲਣ ।

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਕਾਤ ਦੌਰਾਨ ਸੀ.ਐੱਮ ਮਾਨ ਨੇ ਪੰਜਾਬ ਦੀ ਆਰਥਿਕ ਮੰਦਹਾਲੀ ਨੂੰ ਲੈ ਕੇ ਚਰਚਾ ਕੀਤੀ ਸੀ । ਉਨ੍ਹਾਂ ਕੇਂਦਰ ਸਰਕਾਰ ਤੋਂ ਇਕ ਲੱਖ ਕਰੋੜ ਦੇ ਪੈਕੇਜ ਦੀ ਮੰਗ ਕੀਤੀ ਹੈ ।