ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਵੇਂ ਕੱਚੇ ਮੁਲਾਜ਼ਮਾਂ (ਅਧਿਆਪਕਾਂ) ਨੂੰ ਪੱਕੇ ਨਹੀਂ ਕਰ ਪਾਏ ਪਰ ਮੌਜੂਦਾ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਚ ਮੌਜੂਦ ਦਰਜਾ ਚਾਰ ਦੇ ਕੱਚੇ ਮੁਲਾਜ਼ਮਾਂ ਨੂੰ ਜਲਦ ਹੀ ਪੱਕਿਆਂ ਕਰਨ ਦਾ ਐਲਾਨ ਕੀਤਾ ਹੈ ।ਵੈਸੇ ਇਹ ਗੱਲ ਵੀ ਚੰਨੀ ਦੇ ਖਾਤੇ ਹੀ ਗਈ ਸੀ ਕਿ ਦਰਜਾ ਤਿੰਨ ਅਤੇ ਚਾਰ ਦੇ ਮੁਲਾਜ਼ਮਾਂ ਨੂੰ ਵੀ ਬਣਦਾ ਹੱਕ ਮਿਲਨਾ ਚਾਹੀਦਾ ਹੈ ।
ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਬਿਨਾਂ ਕੋਈ ਸਮਾਂ ਲੰਘਾਏ ਫੈਸਲੇ ਲਏ ਜਾ ਰਹੇ ਨੇ.ਵਿਧਾਨ ਸਭਾ ਇਜਲਾਸ ਦੀ ਕਾਰਵਾਈ ਤੋਂ ਬਾਅਦ ਸੀ.ਐੱਮ ਮਾਨ ਨੇ ਇਹ ਅਹਿਮ ਐਲਾਨ ਕੀਤਾ ਹੈ ।ਉਨ੍ਹਾਂ ਇਸ ਬਾਬਤ ਚੀਫ ਸਕੱਤਰ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਹਨ ।
ਇਸ ਤੋਂ ਪਹਿਲਾਂ ਸੀ.ਐੱਮ ਮਾਨ ਪੰਜਾਬ ਦੇ ਵਿੱਚ ਨਵੀਆਂ 25 ਹਜ਼ਾਰ ਅਸਾਮੀਆਂ ਖੋਲ੍ਹਣ ਦਾ ਵੀ ਐਲਾਨ ਕਰ ਚੁੱਕੇ ਹਨ.ਜਿਸ ਵਿੱਚ 10 ਹਜ਼ਾਰ ਅਸਾਮੀ ਸਿਰਫ ਪੰਜਾਬ ਪੁਲਿਸ ਦੇ ਖਾਤੇ ਚ ਹੀ ਜਾਵੇਗੀ ਜਦਕਿ ਬਾਕੀ ਹੋਰ ਵਿਭਾਗਾਂ ਚ ਵੰਡੀ ਜਾਵੇਗੀ.