ਸੁਖਬੀਰ ‘ਤੇ ਹਮਲਾ : ਸੀ.ਐੱਮ ਮਾਨ ,ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੇ ਕੀਤੀ ਨਿੰਦਾ

ਡੈਸਕ- ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਰਹੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ‘ਤੇ ਹੋਏ ਹਮਲੇ ਦੀ ਚੌਤਰਫਾ ਨਿੰਦਾ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਭਗਵੰਤ ਮਾਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।ਉਨ੍ਹਾਂ ਕਹਿਣਾ ਹੈ ਗੂਰੂ ਘਰ ਬਾਹਰ ਹੋਈ ਇਹ ਘਟਨਾ ਗਲਤ ਹੈ।ਇਸ ਦੇ ਨਾਲ ਹੀ ਉਨ੍ਹਾਂ ਸੁਖਬੀਰ ਬਾਦਲ ਦੀ ਡਿਊਟੀ ਚ ਤੈਨਾਤ ਪੰਜਾਬ ਪੁਲਿਸ ਅਤੇ ਹਮਲਾਵਰ ਨੂੰ ਦੁਬੋਚਨ ਵਾਲੇ ਏ.ਐੱਸ.ਆਈ ਜਸਬੀਰ ਸਿੰਘ ਦੀ ਸ਼ਲਾਘਾ ਕੀਤੀ ਹੈ।

ਅਕਾਲੀ ਨੇਤਾ ਡਾਕਟਰ ਦਲਜੀਤ ਚੀਮਾ ਵਲੋਂ ਹਮਲਾਵਰ ਦੇ ਕਾਂਗਰਸੀ ਸਾਂਸਦ ਸੁਖਜਿੰਦਰ ਰੰਧਾਵਾ ਨਾਲ ਸਬੰਧਾ ਦੇ ਇਲਜ਼ਾਮ ‘ਤੇ ਰੰਧਾਵਾ ਨੇ ਪਲਟਵਾਰ ਕੀਤਾ ਹੈ।ਉਨ੍ਹਾਂ ਪਹਿਲਾਂ ਤਾਂ ਇਸ ਘਟਨਾ ‘ਤੇ ਅਫਸੋਸ ਜਤਾਇਆ। ਉਨ੍ਹਾਂ ਕਿਹਾ ਕਿ ਅਜਿਹੀ ਹਰਕਤ ਮੰਦਭਾਗੀ ਹੈ।ਰੰਧਾਵਾ ਨੇ ਕਿਹਾ ਕਿ ਨਰਾਇਣ ਸਿੰਘ ਦਾ ਭਰਾ ਪਿੰਡ ਚੌੜਾ ਦਾ ਚੁਣਿਆ ਹੋਇਆ ਸਰਪੰਚ ਹੈ। ਜਦਕਿ ਨਰਾਇਣ ਸਿੰਘ ਸ਼ੁਰੂ ਤੋਂ ਹੀ ਅੱਤਵਾਦੀ ਗਤੀਵਿਧੀਆਂ ਚ ਸ਼ਾਮਿਲ ਰਿਹਾ ਹੈ।ਰੰਧਾਵਾ ਨੇ ਇਸ ਹਮਲੇ ਦੀ ਸੀ.ਬੀ.ਆਈ ਜਾਂ ਕਿਸੇ ਵੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਸੂਬਾ ਕਾਂਗਰਸ ਪ੍ਰਧਾਨ ਅਤੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ।