Site icon TV Punjab | Punjabi News Channel

ਵਿਆਹ ‘ਤੇ ਚੱਲੇ ਹੋ ਤਾਂ ਭੁੱਲ ਕੇ ਵੀ ਪੈੱਗ ਨਾ ਲਾਉਣਾ, ਸੀ.ਐੱਮ ਮਾਨ ਨੇ ਕੀਤੀ ਸਖਤੀ

ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣਦਿਆਂ ਹੀ CM ਮਾਨ ਵੱਲੋਂ ਵੱਡੇ-ਵੱਡੇ ਫੈਸਲੇ ਲਏ ਜਾ ਰਹੇ ਹਨ। ਇਸੇ ਤਹਿਤ ਹੁਣ ਮਾਨ ਸਰਕਾਰ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਦੇਸ਼ ਦਿੱਤੇ ਹਨ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੋ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਮੁਹਿੰਮ ਚਲਾਈ ਜਾਵੇ, ਜਿਸਦੇ ਤਹਿਤ ਮੈਰਿਜ ਪੈਲਸਾਂ ਦੇ ਬਾਹਰ Breath Analizer ਵੱਲੋਂ ਚੈੱਕਿੰਗ ਕੀਤੀ ਜਾਵੇ। ਇਸ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਵਿਅਕਤੀ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ।

CM ਮਾਨ ਨੇ ਗ੍ਰਹਿ ਵਿਭਾਗ ਨੂੰ ਪੰਜਾਬ ਦੇ ਸਾਰੇ ਮੈਰਿਜ ਪੈਲਸਾਂ ਦੇ ਬਾਹਰ ਪੁਲਿਸ ਨਾਕੇ ਲਗਾਉਣ ਦੇ ਆਦੇਸ਼ ਦਿੱਤੇ ਹਨ, ਤਾਂ ਜੋ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਨੂੰ ਉੱਥੇ ਹੀ ਰੋਕਿਆ ਜਾ ਸਕੇ। ਨਾਲ ਹੀ ਮੌਕੇ ‘ਤੇ ਐਲਕੋ ਸੈਂਸਰ ਨਾਲ ਬ੍ਰਰੈਥ ਟੈਸਟ ਕਰ ਕੇ ਚਲਾਨ ਕੀਤਾ ਜਾਵੇਗਾ। ਸਪੱਸ਼ਟ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਵਿਆਹ ਸਮਾਗਮ ਤੋਂ ਸੁਰੱਖਿਅਤ ਪਰਤਣਾ ਹੈ ਤਾਂ ਉਹ ਸ਼ਰਾਬ ਦਾ ਸੇਵਨ ਨਾ ਕਰਨ। ਜੇਕਰ ਸ਼ਰਾਬ ਪੀਤੀ ਹੈ ਤਾਂ ਗੱਡੀ ਚਲਾਉਣ ਤੋਂ ਪਰਹੇਜ਼ ਕਰੋ।

ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ DGP ਪੰਜਾਬ ਗੌਰਵ ਯਾਦਵ ਨੇ ਪੂਰੀ ਪੁਲਿਸ ਫੋਰਸ ਨੂੰ ਸੜਕ ਹਾਦਸਿਆਂ ਦੀ ਦਰ ਵਿੱਚ ਕਮੀ ਲੈਣ ਦੇ ਲਈ ਤਿਆਰੀ ਪੁਖਤਾ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ 6 ਮਹੀਨੇ ਦੀ ਕੈਦ ਜਾਂ 10 ਹਜ਼ਾਰ ਰੁਪਏ ਜੁਰਮਾਨਾ ਦੋਨੋ ਹੀ ਆਪਸ਼ਨ ਹਨ। ਪਰ ਦੂਜੀ ਵਾਰ ਫੜ੍ਹੇ ਜਾਣ ‘ਤੇ 2 ਸਾਲ ਦੀ ਜੇਲ੍ਹ ਤੇ 15 ਹਜ਼ਾਰ ਰੁਪਏ ਜੁਰਮਾਨਾ ਜਾਂ ਫਿਰ ਦੋਨੋ ਹੀ ਹਨ।

Exit mobile version