ਆਰੀਅਨਜ਼ ਗਰੁੱਪ ਆਫ਼ ਕਾਲਜਿਜ ਵਿਖੇ ਕੋਵਿਡ -19 ਟੀਕਾਕਰਨ ਕੈਂਪ ਲਗਾਇਆ

ਮੁਹਾਲੀ : ਆਰੀਅਨਜ਼ ਗਰੁੱਪ ਆਫ਼ ਕਾਲੇਜਿਜ ਰਾਜਪੁਰਾ ਵੱਲੋਂ ਆਰੀਅਨਜ਼ ਕੈਂਪਸ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਕ ਕੋਵਿਡ -19 ਟੀਕਾਕਰਨ ਕੈਂਪ ਲਗਾਇਆ ਗਿਆ।

ਇਸ ਟੀਕਾਕਰਨ ਕੈਂਪ ਦਾ ਉਦਘਾਟਨ ਸ੍ਰੀਮਤੀ ਰਮਨਦੀਪ ਕੌਰ, ਤਹਿਸੀਲਦਾਰ ਕਮ ਕਾਰਜਕਾਰੀ ਮੈਜਿਸਟ੍ਰੇਟ ਅਤੇ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕੀਤਾ।

ਇਸ ਟੀਕਾਕਰਣ ਕੈਂਪ ਵਿਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 61 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ, ਜਿਨ੍ਹਾਂ ਵਿਚ ਵਿਦਿਆਰਥੀ, ਅਧਿਆਪਨ ਅਤੇ ਗੈਰ -ਅਧਿਆਪਨ ਸਟਾਫ ਸਮੇਤ ਨੇੜਲੇ ਖੇਤਰ ਦੇ ਲੋਕ ਸ਼ਾਮਲ ਸਨ।

ਪੈਰਾ ਮੈਡੀਕਲ ਟੀਮ ਜਿਸ ਵਿਚ ਸ਼੍ਰੀਮਤੀ ਸ਼ੈਲਜ਼ਾ, ਕਮਿਉਨਿਟੀ ਹੈਲਥ ਵਰਕਰ, ਸ਼੍ਰੀਮਤੀ ਜਸਵਿੰਦਰ ਕੌਰ, ਬਹੁਪੱਖੀ ਸਿਹਤ ਵਰਕਰ, ਸ਼੍ਰੀਮਤੀ ਅਮਨਦੀਪ ਕੌਰ, ਲੈਬ ਟੈਕਨੀਸ਼ੀਅਨ, ਮਨਮੋਹਨ ਸਿੰਘ, ਸੀਐਚਸੀ ਕਾਲੋਮਾਜਰਾ ਕਮਿਉਨਿਟੀ ਹੈਲਥ ਸੈਂਟਰ, ਕਾਲੋਮਾਜਰਾ ਤੋਂ ਕੈਂਪ ਵਿਚ ਮੌਜੂਦ ਸਨ।

ਡਾ. ਕਟਾਰੀਆ ਨੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਕਟਾਰੀਆ ਨੇ ਅੱਗੇ ਕਿਹਾ, ਇਹ ਹੁਣ ਹਰੇਕ ਵਿਅਕਤੀ ਦੀ ਸਮਾਜਿਕ ਜ਼ਿੰਮੇਵਾਰੀ ਹੈ ਕਿ ਉਹ ਕੈਂਪਾਂ ਵਿਚ ਪਹੁੰਚੇ ਅਤੇ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਰੋਕਣ ਵਿਚ ਪ੍ਰਸ਼ਾਸਨ ਦੀ ਸਹਾਇਤਾ ਕਰੇ।

ਟੀਵੀ ਪੰਜਾਬ ਬਿਊਰੋ