ਕਪਿਲ ਦੇਵ ਵਾਂਗ ਵਿਰਾਟ ਕੋਹਲੀ ਨੇ ਖੇਡੀ ਵਰਲਡ ਕਪ ਦੀ ਪਾਰੀ

ਡੈਸਕ- ਵਿਸ਼ਵ ਕੱਪ ਦੇ ਪਹਿਲੇ ਮੈਚ ਚ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਬੇਹਦ ਖਾਸ ਰਿਹਾ। ਲੋਕੇਸ਼ ਰਾਹੁਲ ਨਾਲ ਮਿਲ ਕੇ ਕੋਹਲੀ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਅਤੇ ਸ਼ਰਮਨਾਕ ਹਾਰ ਤੋਂ ਬਚਾਇਆ। ਕੋਹਲੀ ਦੇ ਕ੍ਰੀਜ਼ ‘ਤੇ ਆਉਣ ਵਾਲੇ ਸਥਿਤੀ 83 ਵਰਲਡ ਕੱਪ ਵਾਲੀ ਹੀ ਸੀ॥ ਜਦੋਂ ਕਪਿਲ ਦੇਵ ਦੇ ਆਉਣ ਤੋਂ ਪਹਿਲਾਂ ਸਾਰੇ ਦਿੱਗਜ ਬੱਲੇਬਾਲ ਆਊਟ ਹੋ ਗਏ ਸਨ॥ ਕੱਲ ਦੀ ਪਾਰੀ ਨੇ ਇਕ ਵਾਰ ਫਿਰ ਤੋਂ ਕਪਿਲ ਦੇਵ ਦੀ ਯਾਦ ਤਾਜ਼ਾ ਕਰ ਦਿਤੀ ਹੈ ।

ਟੀਮ ਇੰਡੀਆ ਨੇ ਵਨਡੇ ਵਰਲਡ ਕੱਪ 2023 ਵਿਚ ਆਪਣੇ ਮਿਸ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਭਾਰਤ ਨੇ ਚੇਨਈ ਦੇ ਐੱਮਏ ਚਿੰਦਬਰਮ ਸਟੇਡੀਅਮ ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਕੀਤੀ ਤੇ ਬਾਰਤ ਨੂੰ 200 ਦੌੜਾਂ ਦਾ ਟਾਰਗੈੱਟ ਦਿੱਤਾ। ਚੇਂਜ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਖਰਾਬ ਰਹੀ। 2 ਦੌੜਾਂ ‘ਤੇ ਹੀ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ ਤੇ ਸ਼੍ਰੇਅਰ ਅਈਅਰ ਆਊਟ ਹੋ ਗਏ।

ਇਸ ਦੇ ਬਾਅਦ ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਨੇ 165 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਡੀਆ ਦੀ ਜਿੱਤ ਪੱਕੀ ਕਰ ਦਿੱਤੀ। ਵਿਰਾਟ ਨੇ 85 ਦੌੜਾਂ ਤੇ ਰਾਹੁਲ ਨੇ 97 ਦੌੜਾਂ ਬਣਾਈਆਂ। ਰਾਹੁਲ ਨੇ ਛੱਕਾ ਲਗਾ ਕੇ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਦਿਵਾਈ। ਚੇਨਈ ਦੀ ਸ਼ੁਰੂਆਤ ਪਿਚ 200 ਦੌੜਾਂ ਦੇ ਟਾਰਗੈੱਟ ਦੇ ਜਵਾਬ ਵਿਚ ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਭਾਰਤ ਨੇ 2 ਦੌੜਾਂ ‘ਤੇ ਹੀ 3 ਵਿਕਟਾਂ ਗੁਆ ਦਿੱਤੀਆਂ। ਓਪਨਰ ਈਸ਼ਾਨ ਕਿਸ਼ਨ, ਰੋਹਿਤ ਸ਼ਰਮਾ ਤੇ ਨੰਬਰ-4 ਦੇ ਬੈਟਰ ਸ਼੍ਰੇਅਸ ਅਈਅਰ ਖਾਤਾ ਖੋਲ੍ਹੇ ਬਗੈਰ ਆਊਟ ਹੋਏ। ਇਥੋਂ ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਨੇ ਚੌਥੇ ਵਿਕਟ ਲਈ 215 ਗੇਂਦਾਂ ‘ਤੇ 165 ਦੌੜਾਂ ਦੀ ਪਾਰਟਨਰਸ਼ਿਪ ਨਾਲ ਭਾਰਤ ਨੂੰ ਜਿੱਤ ਦਿਵਾਈ।