ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਰਕਾਰੀ ਨੌਕਰੀਆਂ ਚ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ । ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਕੈਬਨਿਟ ਬੈਠਕ ਚ ਲਿਆ ਗਿਆ ਹੈ ।ਇਸ ਤੋਂ ਪਹਿਲਾਂ ਪੰਜਾਬ ਦੀਆਂ ਨੌਕਰੀਆਂ ਚ ਓਪਨ ਭਰਤੀ ਤਹਿਤ ਬਾਕੀ ਸੂਬਿਆਂ ਦੇ ਬਿਨੈਕਾਰ ਵੀ ਹੁੰਦੇ ਸਨ ।ਇਹ ਜਾਣਕਾਰੀ ਸੀ.ਐੱਮ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ ।
ਇਸ ਤੋਂ ਇਲਾਵਾ ਕੈਬਨਿਟ ਚ ਵਿੱਚ ਦੌ ਹੋਰ ਅਹਿਮ ਫੈਸਲੇ ਵੀ ਲਏ ਗਏ ਹਨ ।ਮਾਨ ਸਰਕਾਰ ਨੇ ਚਾਲੂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿਵਾਲੀ ਗਿਫਟ ਦਿੰਦੇ ਹੋਏ 6% ਡੀ.ਏ ਦਾ ਵਾਧਾ ਕੀਤਾ ਗਿਆ ਹੈ । ਇਸ ਨਾਲ ਸਰਕਾਰ ਦੇ ਖਜਾਨੇ ਚ ਹਰ ਮਹੀਨੇ 200 ਕਰੋੜ ਦਾ ਖਰਚਾ ਪਵੇਗਾ । ਇਸਦੇ ਨਾਲ ਹੀ ਪੈਨਸ਼ਨਰਾਂ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰ ਦਿੱਤਾ ਗਿਆ ਹੈ ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਿਜਲੀ ਬਰੋਡ ਵਿਭਾਗ ਚ ਸਾਲ 2004 ਤੋਂ 2010 ਦੌਰਾਨ ਡਿਊਟੀ ਦੌਰਾਨ ਮਾਰੇ ਗਏ ਵਿਭਾਗੀ ਮੁਲਾਜ਼ਮਾਂ ਦੇ ਪਰਿਵਾਰ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਲਿਆ ਗਿਆ ਹੈ,ਜੋਕਿ ਪਿਛਲੀ ਸਰਕਾਰਾਂ ਵਲੋਂ ਬੰਦ ਕੀਤਾ ਗਿਆ ਸੀ ।
ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ਨੂੰ ਜਾਣ ਵਾਲੀ ਸ਼ਰਧਾਲੂ ਗੱਡੀਆਂ ਨੂੰ ਟੈਕਸ ਮੁਕਤ ਰੱਖਣ ਦਾ ਫੈਸਲਾ ਕਰ ਲੋਕਾਂ ਨੂੰ ਖੁਸ਼ ਕਰਨ ਦਾ ਫੈਸਲਾ ਲਿਆ ਗਿਆ ਹੈ ।