ਚੰਡੀਗੜ੍ਹ- ਅਸੀਂ ਅਕਸਰ ਅਖਬਾਰਾਂ ਚ ਪੜਦੇ ਰਹੇ ਹਾਂ ਕੀ ਸਰਕਾਰ ਦੇ ਮੰਤਰੀ ਜਾਂ ਮੁੱਖ ਮੰਤਰੀ ਆਪ ਫਲਾਨੀ ਸਿਖਲਾਈ ਲੈਨ ਲਈ ਵਿਦੇਸ਼ ਜਾ ਰਹੇ ਹਨ। ਉਹ ਉੱਥੇ ਰਹਿ ਕੇ ਵਿਦੇਸ਼ ਚ ਵਰਤੀ ਜਾ ਰਹੀ ਤਕਨੀਕ ਨੂੰ ਵੇਖ ਕੇ ਪੰਜਾਬ ਚ ਲਾਗੂ ਕਰਣਗੇ । ਪੰਜਾਬ ਦੀ ਸਿਆਸਤ ਚ ਬਦਲਾਅ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਇਸੇ ਰਿਵਾਜ਼ ਨੂੰ ਬਦਲਨ ਜਾ ਰਹੀ ਹੈ । ਇਸ ਵਾਰ ਪੰਜਾਬ ਤੋਂ ਮੰਤਰੀਆਂ ਦਾ ਨਹੀਂ ਬਲਕਿ ਸਰਕਾਰੀ ਅਧਿਆਪਕਾਂ ਦਾ ਵਫਦ ਸਿੰਗਾਪੁਰ ਜਾ ਰਿਹਾ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ । ਮੁੱਖ ਮੰਤਰੀ ਮੁਤਾਬਿਕ ਪੰਜਾਬ ਸਰਕਾਰ ਦੇ ਨਵੇਂ ਉਪਰਾਲੇ ‘ਸਕੂਲ ਆਫ ਐਮੀਨੈਂਸ’ ਦੌਰਾਨ ਇਹ ਯਾਤਰਾ ਕਰਵਾਈ ਜਾ ਰਹੀ ਹੈ ।
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਚੋਣਾਂ ਦੌਰਾਨ ਕੀਤੀ ਸਿੱਖਿਆ ਗਾਰੰਟੀ ਨੂੰ ਉਹ ਪੂਰਾ ਕਰਨ ਜਾ ਰਹੇ ਹਨ ।ਪੰਜਾਬ ਤੋਂ 36 ਸਰਕਾਰੀ ਅਧਿਆਪਕਾਂ ਦਾ ਇਕ ਵਫਦ 4 ਫਰਵਰੀ ਨੂੰ ਜਹਾਜ ਦੇ ਝੂਟੇ ਲੈ ਸਿੰਗਾਪੁਰ ਜਾ ਰਿਹਾ ਹੈ । ਜਿੱਥੇ ਉਹ ਪ੍ਰੌਫੈਸ਼ਨਲ ਟੀਚਰ ਟ੍ਰੇਨਿੰਗ ਪ੍ਰੌਗਰਾਮ ਤਹਿਤ ਇਕ ਖਾਸ ਸੈਮੀਨਾਰ ਚ ਹਿੱਸਾ ਲੈਣਗੇ ।ਇਹ ਸੈਮੀਨਾਰ 6 ਤੋਂ 10 ਫਰਵਰੀ ਤੱਕ ਚੱਲੇਗਾ । 11 ਫਰਵਰੀ ਨੂੰ ਸਾਰੇ ਅਧਿਆਪਕ ਭਾਰਤ ਪਰਤ ਆਉਣਗੇ ।