Site icon TV Punjab | Punjabi News Channel

ਪਾਕਿਸਤਾਨ ਨਾਲ ਵਪਾਰ ਨਹੀਂ ਕਰੇਗਾ ਪੰਜਾਬ – ਸੀ.ਐੱਮ ਮਾਨ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਪਹਿਲੇ ਦਸ ਮਹੀਨਿਆਂ ਦੇ ਅੰਦਰ ਹੀ ਸੂਬੇ ਚ 38 ਹਜ਼ਾਰ ਕਰੋੜ ਦਾ ਨਿਵੇਸ਼ ਆਇਆ ਹੈ । ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ.ਐੱਮ ਨੇ ਕਿਹਾ ਕਿ ਇਸ ਦੌਰਾਨ ਪੰਜਾਬ ਦੇ ਢਾਈ ਲੱਖ ਨੌਜਵਾਨਾ ਨੂੰ ਰੁਜ਼ਗਾਰ ਦਿੱਤਾ ਜਾਵੇਗਾ ।ਮਾਨ ਨੇ ਦੱਸਿਆ ਕਿ ਹੈਲਥ, ਐਜੂਕੇਸ਼ਨ,ਆਈ.ਟੀ ਅਤੇ ਸਟੀਲ ਸਮੇਤ ਹੋਰ ਬਹੁਤ ਸਾਰੇ ਸੈਕਟਰਾਂ ਚ ਕੰਪਨੀਆਂ ਪੰਜਾਬ ਦੇ ਵਿੱਚ ਆਪਣੇ ਪ੍ਰੌਜੈਕਟ ਸਥਾਪਤ ਕਰਨ ਜਾ ਰਹੀ ਹੈ ।ਪੰਜਾਬ ਦੇ ਵਪਾਰ ਨੂੰ ਲੈ ਕੇ ਉਨ੍ਹਾਂ ਸਾਫ ਕੀਤਾ ਕਿ ਉਹ ਕਿਸੇ ਵੀ ਹਾਲਤ ਚ ਗੁਆਂਢੀ ਦੇਸ਼ ਪਾਕਿਸਤਾਨ ਨਾਲ ਵਪਾਰ ਨਹੀਂ ਕਰਣਗੇ । ਜੋ ਦੇਸ਼ ਸਾਢੇ ਲਈ ਜ਼ਹਿਰ ਉਗਲ ਰਿਹਾ ਹੈ ,ਉਸ ਨਾਲ ਕੋਈ ਵੀ ਸਾਂਝ ਨਹੀਂ ਰਖੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਇੰਡਸਟ੍ਰੀ ਦਾ ਸੱਭ ਤੋਂ ਵੱਡੇ ਪ੍ਰੌਜੈਕਟ ਐੱਸ.ਏ.ਐੱਸ ਨਗਰ ਅਤੇ ਲੁਧਿਆਣਾ ‘ਚ ਲੱਗਣਗੇ । ਜਿੱਥੇ ਹਜ਼ਾਰਾ ਦੀ ਗਿਣਤੀ ਚ ਰੁਜ਼ਗਾਰ ਦੇ ਮੌਕੇ ਮਿਲਣਗੇ ।ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਵਪਾਰਕ ਘਰਾਣਿਆਂ ਨੂੰ ਸਰਕਾਰ ਵਲੋਂ ਪੂਰੀ ਮਦਦ ਕੀਤੀ ਜਾਵੇਗੀ । ਸਿਰਫ ਦਸ ਦਿਨ ਦੇ ਅੰਦਰ ਕੰਪਨੀ ਨੂੰ ਜ਼ਮੀਨ ਅਤੇ ਐੱ.ਓ.ਸੀ ਦੇ ਸਾਰੇ ਕੰਮ ਮੁਕੱਮਲ ਕਰਕੇ ਦਿੱਤੇ ਜਾਣਗੇ ।ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਵਪਾਰਕ ਘਰਾਣਿਆਂ ਤੋਂ ਹਿੱਸਾ ਨਹੀਂ ਬਲਕਿ ਪੰਜਾਬ ਚ ਨਿਵੇਸ਼ ਮੰਗ ਰਹੀ ਹੈ ।ਮਾਨ ਨੇ ਕਿਹਾ ਕਿ ਜਿਨ੍ਹਾਂ ਕੰਪਨੀਆਂ ਨਾਲ ਗੱਲ ਕੀਤੀ ਗਈ ਹੈ ।ਲਗਭਗ 80 ਪ੍ਰਤੀਸ਼ਤ ਕੰਪਨੀਆਂ ਦੇ ਮਾਲਕ ਪੰਜਾਬੀ ਹਨ ।ਉਨਹਾਂ ਕਿਹਾ ਕਿ ਆਉਣ ਵਾਲੁ ਸਮੇਂ ਚ ਪੰਜਾਬ ਇੰਡਸਟ੍ਰੀ ਦਾ ਹਬ ਬਣ ਜਾਵੇਗਾ ।

ਇਨਵੈਸਟ ਪੰਜਾਬ ਪ੍ਰੌਗਰਾਮ ਤਹਿਤ ਮੀਡੀਆ ਨੂੰ ਜਾਣਕਾਰੀ ਦਿੰਦਿਆ ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਕੰਪਨੀਆਂ ਪੰਜਾਬ ਦੇ ਵਿੱਚ ਕਾਰੋਬਾਰ ਲਗਾਉਣ ਲਈ ਇਛੁੱਕ ਹਨ ।ਮਾਨ ਮੁਤਾਬਿਕ ਪੰਜਾਬ ਸਰਕਾਰ ਮਾਰਕਫੈੱਡ ਅਤੇ ਵੇਰਕਾ ਨੂੰ ਉਤਸਾਹਿਤ ਕਰ ਰਹੀ ਹੈ ।ਸਰਕਾਰ ਦੇ ਖਜਾਨੇ ‘ਤੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੀਡਰਾਂ ਵੱਲੋਂ ਨੱਪੀ ਗਈ 9 ਹਜ਼ਾਰ ਏਕੜ ਦੀ ਜ਼ਮੀਨ ਛੁੜਵਾਈ ਗਈ ਹੈ । ਬੱਸਾਂ ਦੇ ਵਿੱਚ ਨਿੱਜੀ ਕੰਪਨੀਆਂ ਦਾ ਮਾਫੀਆ ਖਤਮ ਕਰ ਦਿੱਤਾ ਗਿਆ ਹੈ । ਰੇਤ ਤੋਂ ਸਰਕਾਰ ਕਾਫੀ ਪੈਸਾ ਕਮਾ ਰਹੀ ਹੈ ।

Exit mobile version