ਸੀ.ਐੱਮ ਮਾਨ ਨੇ ਪੇਸ਼ ਕੀਤਾ ਕ੍ਰਿਕਟ ਦਾ ਖਿਡਾਰੀ, ਚੰਨੀ ‘ਤੇ ਲਗਾਈ ਇਲਜ਼ਾਮਾਂ ਦੀ ਝੜੀ

ਡੈਸਕ- ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਾਅਦੇ ਦੇ ਮੁਤਾਬਿਕ ਪੰਜਾਬ ਦੇ ਕ੍ਰਿਕਟ ਖਿਡਾਰੀ ਨੂੰ ਮੀਡੀਆ ਅੱਗੇ ਪੇਸ਼ ਕਰਕੇ ਸਾਬਕਾ ਮੁੱਖ ਮੰਤਰੀ ਚਰਣਜੀਤ ਚੰਨੀ ਖਿਲਾਫ ਇਲਜ਼ਾਮਾਂ ਦਾ ਪਿਟਾਰਾ ਖੋਲ ਦਿੱਤਾ ।ਜੱਸ ਇੰਦਰ ਸਿੰਘ ਜੋਕਿ ਆਈ.ਪੀ.ਐੱਲ ਚ ਕਿੰਗਜ਼ ਇਲੈਵਨ ਪੰਜਾਬ ਦਾ ਖਿਡਾਰੀ ਰਿਹਾ ਹੈ । ਉਸਨੇ ਪੰਜਾਬ ਚਲੋਂ ਵੱਖ ਵੱਖ ਟੂਰਣਾਮੈਂਟ ਖੇਡੇ ਹੋਏ ਹਨ ।ਪੈ੍ਰਸ ਕਾਨਫਰੰਸ ਦੌਰਾਨ ਜੱਸ ਨੇ ਨੌਕਰੀ ਦੇ ਬਦਲੇ ਸਾਬਕਾ ਮੁੱਖ ਮੰਤਰੀ ਦੇ ਭਤੀਜੇ ਜਸ਼ਨ ‘ਤੇ ਦੋ ਕਰੋੜ ਦੇ ਮੰਗਣ ਦੇ ਇਲਜ਼ਾਮ ਲਗਾਏ ।

ਸੀ.ਐੱਮ ਮਾਨ ਨੇ ਚੰਨੀ ਅਤੇ ਉਕਰ ਕ੍ਰਿਕਟਰ ਦੇ ਪਰਿਵਾਰ ਨਾਲ ਫੋਟੋ ਵੀ ਸਾਂਝੀ ਕੀਤੀ। ਇਸਤੋਂ ਪਹਿਲਾਂ ਚੰਨੀ ਅਜਿਹੇ ਕਿਸੇ ਵੀ ਖਿਡਾਰੀ ਜਾਂ ਉਸਦੇ ਪਰਿਵਾਰ ਨਾਲ ਮੁਲਾਕਾਤ ਹੋਣ ਤੋਂ ਇਨਕਾਰ ਕੀਤਾ ਸੀ ।ਖਿਡਾਰੀ ਜੱਸ ਇੰਦਰ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਕਥਿਤ ਡੀਲ ਹੋਈ ਉਸ ਵੇਲੇ ਤਤਕਾਲੀ ਮੰਤਰੀ ਬਲਬੀਰ ਸਿੱਧੂ ਵੀ ਮੌਕੇ ‘ਤੇ ਮੌਜੂਦ ਸਨ ।ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਾਅਦੇ ਦੇ ਮੁਤਾਬਕ ਉਨ੍ਹਾਂ ਸਬੂਤਾਂ ਨਾਲ ਸਾਬਕਾ ਮੁੱਖ ਮੰਤਰੀ ਦਾ ਭਾਂਡਾ ਫੋੜਿਆ ਹੈ ।ਮਾਨ ਨੇ ਕਿਹਾ ਕਿ ਉਹ ਇਸ ਭ੍ਰਿਸ਼ਟਾਚਾਰ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਕਰਣਗੇ । ਮੁੱਖ ਮੰਤਰੀ ਨੇ ਕਿਹਾ ਕਿ ਨੌਕਰੀ ਦੇ ਬਦਲੇ ਗਰੀਬ ਪਰਿਵਾਰ ਤੋਂ ਦੋ ਕਰੋੜ ਮੰਗੇ ਗਏ । ਚੰਨੀ ਦੇ ਭਤੀਜੇ ਜਸ਼ਨ ਨੇ ਜੱਸ ਇੰਦਰ ਤੋਂ ਦੋ ਮੰਗੇ ਸੀ । ਉਕਤ ਪਰਿਵਾਰ ਦੋ ਨੂੰ ਦੋ ਲੱਖ ਸਮਝ ਕੇ ਚਲਾ ਗਿਆ ।ਇਹ ਪਤਾ ਚੱਲਣ ‘ਤੇ ਤਤਕਾਲੀ ਮੁੱਖ ਮੰਤਰੀ ਚਰਣਜੀਤ ਚੰਨੀ ਨੇ ਉਨ੍ਹਾਂ ਨੂੰ ਮੰਦਾ ਚੰਗਾ ਬੋਲਿਆ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਸਰਕਾਰ ਯੂਵਾ ਖਿਡਾਰੀ ਜੱਸ ਇੰਦਰ ਨੂੰ ਖੇਡ ਵਿਭਾਗ ਚ ਨੌਕਰੀ ਦੇਣਗੇ ।