● On air now · ਟੀਵੀ ਪੰਜਾਬ

Punjabi News · Since 2013

Breaking

ਟਰੰਪ ਦੀ ਭਾਰਤ ਨੂੰ ਚੇਤਾਵਨੀ!

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ ਵਿੱਚ ਚੌਲ ‘ਡੰਪ’ ਨਹੀਂ ਕਰਨੇ ਚਾਹੀਦੇ ਅਤੇ ਉਹ ਇਸ ਸਮੱਸਿਆ ਨੂੰ ਜਲਦ ਠੀਕ ਕਰਨਗੇ। ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ, ਟਰੰਪ ਨੇ ਖੇਤੀਬਾੜੀ ਖੇਤਰ ਦੇ ਨੁਮਾਇੰਦਿਆਂ ਅਤੇ ਆਪਣੀ…


ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ ਵਿੱਚ ਚੌਲ ‘ਡੰਪ’ ਨਹੀਂ ਕਰਨੇ ਚਾਹੀਦੇ ਅਤੇ ਉਹ ਇਸ ਸਮੱਸਿਆ ਨੂੰ ਜਲਦ ਠੀਕ ਕਰਨਗੇ। ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ, ਟਰੰਪ ਨੇ ਖੇਤੀਬਾੜੀ ਖੇਤਰ ਦੇ ਨੁਮਾਇੰਦਿਆਂ ਅਤੇ ਆਪਣੀ ਕੈਬਨਿਟ ਦੇ ਮੁੱਖ ਮੈਂਬਰਾਂ, ਖਜ਼ਾਨਾ ਸਕੱਤਰ Scott Bessent ਅਤੇ ਖੇਤੀਬਾੜੀ ਸਕੱਤਰ Brooke Rollins ਨਾਲ ਇੱਕ ਮੀਟਿੰਗ ਕੀਤੀ। ਉਨ੍ਹਾਂ ਕਿਸਾਨਾਂ ਲਈ 12 ਅਰਬ ਡਾਲਰ ਦੀ ਸੰਘੀ ਸਹਾਇਤਾ ਦਾ ਐਲਾਨ ਕੀਤਾ। ਲੁਈਸਿਆਨਾ (Louisiana) ਵਿੱਚ ਕੈਨੇਡੀ ਰਾਈਸ ਮਿੱਲ ਚਲਾਉਣ ਵਾਲੀ ਮੇਰਿਲ ਕੈਨੇਡੀ ਨੇ ਟਰੰਪ ਨੂੰ ਦੱਸਿਆ ਕਿ ਦੱਖਣੀ ਅਮਰੀਕਾ ਦੇ ਚੌਲ ਉਤਪਾਦਕ ਸੱਚਮੁੱਚ ਸੰਘਰਸ਼ ਕਰ ਰਹੇ ਹਨ, ਕਿਉਂਕਿ ਦੂਜੇ ਦੇਸ਼ ਅਮਰੀਕਾ ਵਿੱਚ ਚੌਲ ਡੰਪ ਕਰ ਰਹੇ ਹਨ। ਜਦੋਂ ਟਰੰਪ ਨੇ ਪੁੱਛਿਆ ਕਿ ਕਿਹੜੇ ਦੇਸ਼ ਡੰਪਿੰਗ ਕਰ ਰਹੇ ਹਨ, ਤਾਂ ਕੈਨੇਡੀ ਨੇ ਜਵਾਬ ਦਿੱਤਾ: ਭਾਰਤ ਅਤੇ ਥਾਈਲੈਂਡ, ਇੱਥੋਂ ਤੱਕ ਕਿ ਚੀਨ ਵੀ ਪੋਰਟੋ ਰੀਕੋ ਵਿੱਚ। ਚੌਲ ਡੰਪ ਕਰ ਰਿਹਾ ਹੈ।ਕੈਨੇਡੀ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ ਪਰ ਹੁਣ ਇਹ ਇੱਕ ਬਹੁਤ ਵੱਡੇ ਪੱਧਰ ’ਤੇ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਦੇ ਖਿਲਾਫ ਵਿਸ਼ਵ ਵਪਾਰ ਸੰਗਠਨ (WTO) ਵਿੱਚ ਇੱਕ ਕੇਸ ਵੀ ਚੱਲ ਰਿਹਾ ਹੈ। ਟਰੰਪ ਨੇ ਖਜ਼ਾਨਾ ਸਕੱਤਰ Bessent ਨੂੰ ਭਾਰਤ ਬਾਰੇ ਪੁੱਛਿਆ, ਜਿਸ ’ਤੇ ਬੇਸੈਂਟ ਨੇ ਜਵਾਬ ਦਿੱਤਾ ਕਿ ਉਹ ਅਜੇ ਵੀ ਭਾਰਤ ਦੇ ਵਪਾਰ ਸਮਝੌਤੇ ’ਤੇ ਕੰਮ ਕਰ ਰਹੇ ਹਨ। ਟਰੰਪ ਨੇ ਕਿਹਾ, “ਪਰ ਉਨ੍ਹਾਂ ਨੂੰ ਡੰਪਿੰਗ ਨਹੀਂ ਕਰਨੀ ਚਾਹੀਦੀ… ਉਹ ਅਜਿਹਾ ਨਹੀਂ ਕਰ ਸਕਦੇ।” ਟਰੰਪ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਨੂੰ ਟੈਰਿਫ ਨਾਲ ਬਹੁਤ ਆਸਾਨੀ ਨਾਲ ਅਤੇ ਇੱਕ ਦਿਨ ਵਿੱਚ ਹੱਲ ਕੀਤਾ ਜਾ ਸਕਦਾ ਹੈ, ਜਿਸ ਨਾਲ ਗੈਰ-ਕਾਨੂੰਨੀ ਢੰਗ ਨਾਲ ਚੌਲ ਭੇਜਣ ਵਾਲੇ ਦੇਸ਼ਾਂ ਨੂੰ ਰੋਕਿਆ ਜਾਵੇਗਾ।

ਦਸ ਦਈਏ ਕਿ ਭਾਰਤੀ ਚੌਲ ਬਰਾਮਦਕਾਰ ਫੈਡਰੇਸ਼ਨ (IREF) ਦੇ ਅੰਕੜਿਆਂ ਅਨੁਸਾਰ ਭਾਰਤ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ (150 ਮਿਲੀਅਨ ਟਨ) ਅਤੇ ਗਲੋਬਲ ਮਾਰਕੀਟ ਵਿੱਚ 28 ਫੀਸਦ ਹਿੱਸੇਦਾਰੀ ਰੱਖਦਾ ਹੈ।ਇਹ ਚੌਲਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਵੀ ਹੈ, ਜਿਸਦੀ 2024–2025 ਵਿੱਚ ਗਲੋਬਲ ਬਰਾਮਦ ਵਿੱਚ 30.3 ਫੀਸਦ ਹਿੱਸੇਦਾਰੀ ਹੈ। ਇੰਡੀਆ ਬ੍ਰਾਂਡ ਇਕੁਇਟੀ ਫਾਊਂਡੇਸ਼ਨ (IBEF) ਅਨੁਸਾਰ ਭਾਰਤ ਨੇ 2024 ਦੇ ਵਿੱਤੀ ਸਾਲ ਵਿੱਚ ਅਮਰੀਕਾ ਨੂੰ ਲਗਭਗ 2.34 ਲੱਖ ਟਨ ਚੌਲ ਬਰਾਮਦ ਕੀਤੇ, ਜੋ ਇਸਦੀ ਕੁੱਲ ਗਲੋਬਲ ਬਾਸਮਤੀ ਚੌਲਾਂ ਦੀ ਬਰਾਮਦ (52.4 ਲੱਖ ਟਨ) ਦੇ 5 ਫੀਸਦ ਤੋਂ ਵੀ ਘੱਟ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਭਾਰਤ ’ਤੇ 50 ਫੀਸਦ ਟੈਰਿਫ ਲਗਾਇਆ ਹੈ, ਜੋ ਦੁਨੀਆ ਵਿੱਚ ਸਭ ਤੋਂ ਵੱਧ ਹੈ।


Filed under