ਕਾਂਗਰਸ ਨੇ ਸਿੱਧੂ ਨੂੰ ਬਣਾਇਆ ‘ਲਾੜਾ’,ਸੁਰਜੇਵਾਲਾ ਨੇ ਕੋਲ ਬਿਠਾ ਕੀਤੀ ਪ੍ਰੈਸ ਕਾਨਫਰੰਸ

ਚੰਡੀਗੜ੍ਹ- ਨਵਜੋਤ ਸਿੰਘ ਸਿੱਧੂ ਨਾਲ ਚਾਹੇ ਪੰਜਾਬ ਦੀ ਲਿਡਰਸ਼ਿਪ ਖੁਸ਼ ਹੈ ਜਾਂ ਨਹੀਂ ਪਰ ਕਾਂਗਰਸ ਹਾਈਕਮਾਨ ਦੀ ਉਨ੍ਹਾਂ ‘ਤੇ ਪੂਰੀ ਮਹਿਰਬਾਨੀ ਹੈ.ਸੀ.ਐੱਮ ਚਿਹਰੇ ਦੇ ਐਲਾਨ ‘ਤੇ ਅੜੇ ਸਿੱਧੂ ਨੂੰ ਅੱਜ ਹਾਈਕਮਾਨ ਵਲੋਂ ਖੁਸ਼ ਕਰ ਦਿੱਤਾ ਗਿਆ.ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਅਲਕਾ ਲਾਂਬਾ ਵਲੋਂ ਰੱਖੀ ਗਈ ਪ੍ਰੈਸ ਕਾਨਫਰੰਸ ਚ ਸਿੱਧੂ ਦੀ ਮੌਜੂਦਗੀ ਕਈ ਸਵਾਲ ਖੜੇ ਕਰ ਗਈ.ਜਾਂ ਇਹ ਵੀ ਸਮਝ ਲਵੋ ਕੀ ਕਈ ਸਵਾਲਾਂ ਦੇ ਜਵਾਬ ਦੇ ਗਈ.

ਜੇਕਰ ਸਵਾਲ ਖੜੇ ਕਰਨ ਦੀ ਗੱਲ ਹੈ ਤਾਂ ਉਹ ਇਹ ਕੀ ਕੌਮੀ ਬੁਲਾਰਿਆਂ ਦੀ ਪ੍ਰੈਸ ਮਿਲਣੀ ਚ ਮੁੱਖ ਮੰਤਰੀ ਚੰਨੀ ਸਮੇਤ ਪੰਜਾਬ ਦੇ ਮੁੱਖ ਨੇਤਾ ਨਦਾਰਦ ਰਹੇ.ਹੁਣ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਇਨ੍ਹਾਂ ਨੇਤਾਵਾਂ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਚ ਮੁੱਦਾ ਕੋਈ ਵੀ ਅਹਿਮ ਨਹੀਂ ਸੀ.ਸਿਰਫ ਸਿੱਧੂ ਨੂੰ ਸਾਹਮਨੇ ਰੱਖ ਕੇ ਇਹ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਕੇਂਦਰੀ ਲਿਡਰਸ਼ਿਪ ਸਿੱਧੂ ਨਾਲ ਹੀ ਰਾਬਤਾ ਬਣਾਏ ਬੈਠੀ ਹੈ.

ਚਰਚਾ ਇਹ ਵੀ ਹੈ ਕੀ ਭੁਪਿੰਦਰ ਹਨੀ ਦੇ ਮਾਮਲੇ ਨੂੰ ਲੈ ਕੇ ਵੀ ਚੰਨੀ ਨੂੰ ਇਸ ਇਵੈਂਟ ਤੋਂ ਦੂਰ ਰਖਿਆ ਗਿਆ.ਪਰ ਸਿੱਧੂ ਸਮਰਥਕ ਇਸ ਤੋਂ ਗਦਗਦ ਹਨ.ਚਰਚਾ ਇਹ ਹੋ ਰਹੀ ਹੈ ਕੀ ਸਿੱਧੂ ਨੂੰ ਨਾਲ ਬਿਠਾ ਕੇ ਕਾਂਗਰਸ ਆਪਣੇ ਸੀ.ਐੱਮ ਉਮੀਦਵਾਰ ਨੂੰ ਸਾਹਮਨੇ ਲਿਆ ਰਹੀ ਹੈ.ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਦਾ ਨਾਂ ਐਲਾਨੇ ਜਾਣ ਤੋਂ ਬਾਅਦ ਵਿਰੋਧੀਆਂ ਵਲੋਂ ਕਾਂਗਰਸ ਨੂੰ ਆਪਣਾ ਲਾੜਾ ਦੱਸਣ ‘ਤੇ ਸਵਾਲ ਕੀਤੇ ਜਾ ਰਹੇ ਹਨ.