ਚੰਡੀਗੜ੍ਹ- ਸੀਐੱਮ ਮਾਨ PCS ਅਧਿਕਾਰੀਆਂ ਦੀ ਹੜਤਾਲ ‘ਤੇ ਸਖ਼ਤ ਹਨ। ਉਨ੍ਹਾਂ ਨੇ 2 ਵਜੇ ਤਕ ਇਨ੍ਹਾਂ ਅਫਸਰਾਂ ਨੂੰ ਡਿਊਟੀ ਜੁਆਇਨ ਕਰਨ ਦੇ ਆਦੇਸ਼ ਦਿੱਤੇ ਹਨ। ਸੀਐੱਮ ਮਾਨ ਨੇ ਇਸ ਹੜਤਾਲ ਨੂੰ ਬਲੈਕਮੇਲਿੰਗ ਵਰਗਾ ਦੱਸਿਆ ਹੈ। ਹੜਤਾਲ ਦੇ ਸਮੇਂ ਇਨ੍ਹਾਂ ਅਫ਼ਸਰਾਂ ਨੂੰ ਗੈਰ ਹਾਜ਼ਰ ਹੀ ਮੰਨਿਆ ਜਾਵੇਗਾ। ਜੋ ਅਧਿਕਾਰੀ ਡਿਊਟੀ ਨੂੰ ਜੁਆਇਨ ਨਹੀਂ ਕਰਨਗੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਸੀਐੱਮ ਮਾਨ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੋਈ ਵੀ ਨਹੀਂ ਬਖਸ਼ਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਐਤਵਾਰ ਨੂੰ ਲੁਧਿਆਣਾ ਦੇ ਲੋਧੀ ਕਲੱਬ ਵਿਚ ਪੰਜਾਬ ਸਿਵਲ ਸਰਵਿਸ ਆਫੀਸਰਜ਼ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਡਾ. ਰਜਤ ਉਬਰਾਏ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਪੰਜਾਬ ਭਰ ’ਚੋਂ 80 ਪੀਸੀਐੱਸ ਅਫਸਰ ਹਿੱਸਾ ਲੈਣ ਪੁੱਜੇ ਸਨ। ਇਸ ਦੌਰਾਨ ਵਿਜੀਲੈਂਸ ਦੀ ਕਾਰਵਾਈ ਨੂੰ ਗਲਤ ਠਹਿਰਾਉਂਦਿਆਂ ਇਕਜੁੱਟ ਹੋ ਕੇ ਸੋਮਵਾਰ ਤੋਂ 5 ਦਿਨ ਦੀ ਸਮੂਹਿਕ ਛੁੱਟੀ ’ਤੇ ਜਾਣ ਦਾ ਫੈਸਲਾ ਲਿਆ ਗਿਆ ਸੀ।ਮੀਟਿੰਗ ਵਿਚ ਐਸੋਸੀਏਸ਼ਨ ਦੇ ਸੀਨੀਅਰ ਐਡਾਈਜ਼ਰ ਲਤੀਫ ਅਹਿਮਦ, ਸੀਨੀਅਰ ਉਪ ਪ੍ਰਧਾਨ ਲੀਗਲ ਸੁਖਪ੍ਰੀਤ ਸਿੱਧੂ, ਸੀਨੀਅਰ ਉਪ ਪ੍ਰਧਾਨ ਸਕੱਤਰ ਸਿੰਘ ਬੱਲ, ਅਵਿਕੇਸ਼ ਗੁਪਤਾ, ਮੇਜਰ ਅਮਿਤ ਸਰੀਨ, ਅਮਰਜੀਤ ਸਿੰਘ ਬੈਂਸ, ਪੂਜਾ ਸਿਆਲ ਤੇ ਜਨਰਲ ਸਕੱਤਰ ਅੰਕੁਰ ਮਹਿੰਦਰੂ ਸਮੇਤ ਸਮੂਹ ਪੀਸੀਐੱਸ ਅਧਿਕਾਰੀ ਮੌਜੂਦ ਸਨ। ਜਿਸ ‘ਤੇ ਸੀਐੱਮ ਮਾਨ ਨੇ ਕਾਰਵਾਈ ਕਰਦੇ ਹੋਏ ਅੱਜ ਇਨ੍ਹਾਂ ਅਧਿਕਾਰੀਆਂ ਨੂੰ ਡਿਊਟੀ ਜੁਆਇਨ ਕਰਨ ਦੇ ਆਦੇਸ਼ ਦਿੱਤੇ ਹਨ।