ਅੰਮ੍ਰਿਤਪਾਲ ਦੇ ਖਿਲ਼ਾਫ ਹੋਈ ਕਾਂਗਰਸ, ਵੜਿੰਗ-ਬਿੱਟੂ ਨੇ ਸਰਕਾਰ ‘ਤੇ ਪਾਇਆ ਦਬਾਅ

ਜਲੰਧਰ- ਅਜਨਾਲਾ ਹਮਲੇ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਖਿਲਾਫ ਪੰਜਾਬ ਦੀਆਂ ਸਾਰੀਆਂ ਸਿਆਸੀ ਜਮਾਤਾਂ ਅਤੇ ਕਈ ਧਾਰਮਿਕ ਜਥੇਬੰਦੀਆਂ ਨੇ ਮੋਰਚਾ ਖੋਲ ਲਿਆ ਹੈ ।ਪੰਜਾਬ ਕਾਂਗਰਸ ਤੋਂ ਬਹੁਤ ਸਾਰੇ ਬਿਆਨ ਆ ਰਹੇ ਹਨ । ਸਾਂਸਦ ਰਵਨੀਤ ਬਿੱਟੂ ਦੀ ਪਿਛਲੇ ਕੁੱਝ ਦਿਨਾਂ ਤੋਂ ਅੰਮ੍ਰਿਤਪਾਲ ਨਾਲ ਜ਼ੁਬਾਨੀ ਜੰਗ ਚਲ ਰਹੀ ਹੈ । ਮੀਡੀਆ ਚ ਆਏ ਬਿਆਨਾਂ ਰਾਹੀਂ ਦੋਹੇਂ ਇੱਕ ਦੂਜੇ ਖਿਲਾਫ ਭੜਾਸ ਕੱਢ ਰਹੇ ਹਨ ।ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਰਿਸ ਪੰਜਾਬ ਦੇ ਸੰਗਠਨ ਅਤੇ ਅੰਮ੍ਰਿਤਪਾਲ ਖਿਲ਼ਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।ਬਿੱਟੂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਮੁੱਖ ਮੰਤਰੀ ਦੇ ਘਰ ਬਾਹਰ ਧਰਨੇ ‘ਤੇ ਬੈਠ ਜਾਣਗੇ ।ਬਿੱਟੂ ਨੇ ਕਿਹਾ ਕਿ ਇਹ ਬੰਦਾ ਸਰੇਆਮ ਦੇਸ਼ ਦੇ ਖਿਲਾਫ ਬਿਆਨਬਾਜੀ ਕਰ ਰਿਹਾ ਹੈ । ਅਜਨਾਲਾ ਘਟਨਾ ਤੋਂ ਬਾਅਦ ਹਰ ਗਲੀ ਮੁਹੱਲੇ ਦਾ ਗੁੰਡਾ ਬੰਦੂਕ ਲੈ ਕੇ ਘੁੰਮ ਰਿਹਾ ਹੈ ।

ਓਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਟਵਿਟ ਕਰਕੇ ਭਗਵੰਤ ਮਾਨ ਨੂੰ ਚੇਤਾਇਆ ਹੈ ।ਵੜਿੰਗ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਹੌਲ ਰੋਜ਼ਾਨਾ ਖਰਾਬ ਹੁੰਦਾ ਜਾ ਰਿਹਾ ਹੈ । ਅੰਮ੍ਰਿਤਪਾਲ ਵਰਗੇ ਲੋਕ ਹਥਿਆਰਬੰਦ ਭੀੜ ਨੂੰ ਲੈ ਕੇ ਥਾਣੇ ‘ਤੇ ਹਮਲਾ ਬੋਲ ਦਿੰਦੇ ਹਨ ।ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸੂਬੇ ਚ ਇਨਾ ਕੁੱਝ ਹੋਣ ਦੇ ਬਾਵਜੂਦ ਵੀ ਉਹ ਚੁੱਪ ਕਿਉਂ ਹਨ । ਅੰਮਿਰਤਪਾਲ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਉਹ ਕਿਸ ਗੱਲ ਦੀ ਉੜੀਕ ਕਰ ਰਹੇ ਹਨ । ਵੜਿੰਗ ਨੇ ਮੁੱਕ ਮੰਤਰੀ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ ਅੰਮ੍ਰਿਤਪਾਲ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਕਾਂਗਰਸ ਨੂੰ ਮਜਬੂਰਨ ਸੜਕਾਂ ‘ਤੇ ਉਤਰਨਾ ਪਵੇਗਾ ।

ਇਸਦੇ ਨਾਲ ਹੀ ਅੰਮ੍ਰਿਤਪਾਲ ਦੇ iਪਿੱਛੇ ਪਾਕਿਸਤਾਨੀ ਏਜੰਸੀ ਆਈ.ਅੇੱਸ.ਆਈ ਦਾ ਸਮਰਥਨ ਹੋਣ ਦੀ ਵੀ ਖਬਰ ਚਰਚਾ ‘ਚ ਹੈ । ਇਕ ਮੀਡੀਆ ਹਾਊਸ ਵਲੋਂ ਸੂਤਰਾਂ ‘ਤੇ ਆਧਾਰ ‘ਤੇ ਖਬਰ ਚਲਾਈ ਜਾ ਰਹੀ ਹੈ ਕਿ ਕੈਨੇਡਾ,ਬ੍ਰਿਟੇਨ ਅਤੇ ਅਮਰਿਕਾ ਚ ਅੰਮ੍ਰਿਤਪਾਲ ਲਈ ਫੰਡਿੰਗ ਮੁਹਿੰ ਚਲਾਈ ਜਾ ਰਹੀ ਹੈ । ਇਸ਼ਤਿਹਾਰਬਾਜ਼ੀ ਦੇ ਨਾਲ ਨੌਜਵਾਨ ਵਰਗ ਨੂੰ ਜੋੜ ਕੇ ਅੰਮ੍ਰਿਤਪਾਲ ਲਈ ਫੰਡ ਇੱਕਠਾ ਕੀਤਾ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਦਿੱਲੀ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੰਮ੍ਰਿਤਪਾਲ ਦੇ ਪਿੱਛੇ ਵਿਦੇਸ਼ੀ ਫੰਡਿਗ ਅਤੇ ਪਾਕਿਸਤਾਨ ਦਾ ਹੱਥ ਹੋਣ ਦੀ ਗੱਲ ਕੀਤੀ ਸੀ ।