ਕੋਰੋਨਾ ਦੇ ਰਿਹਾ ਫਿਰ ਤੋਂ ਦਸਤਕ , ਪੰਜਾਬ ਚ ਵਧੇ ਕੇਸ

ਜਲੰਧਰ- ਨਾਮੁਰਾਦ ਕੋਰੋਨਾ ਵਾਇਰਸ ਦੁਨੀਆ ਦਾ ਪਿੱਛਾ ਨਹੀ ਛੱਡ ਰਿਹਾ ਹੈ ।ਕੋਈ ਤਿੰਨ ਚਾਰ ਮਹੀਨੇ ਆਰਾਮ ਨਾਲ ਗੁਜ਼ਰਦੇ ਹਨ ਕਿ ਦੁਨੀਆਂ ਦੇ ਕਿਸੇ ਕੋਨੇ ਵਿਚੋਂ ਫਿਰ ਇਸ ਬਿਮਾਰੀ ਦੀ ਖਬਰ ਮਿਲ ਜਾਂਦੀ ਹੈ । ਅੰਤਰਰਾਸ਼ਟਰੀ ਉਡਾਨਾਂ ਦੇ ਨਾਲ ਵਪਾਰ ਅਜੇ ਖੁੱਲਿ੍ਹਆ ਹੀ ਸੀ ਕਿ ਕੋਰੋਨਾ ਦੀ ਦਸਤਕ ਨੇ ਲੋਕਾਂ ਨੂੰ ਫਿਰ ਡਰਾ ਦਿੱਤਾ ਹੈ । ਇੱਕ ਵਾਰ ਫਿਰ ਤੋਂ ਮਾਸਕ ਅਤੇ ਸਮਾਜਿਕ ਦੂਰੀ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਨ । ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਕੋਰੋਨਾ ਕੇਸਾਂ ਦੀ ਆਹਟ ਸੁਨਣ ਨੂੰ ਮਿਲੀ ਹੈ ।

ਤਾਜ਼ਾ ਸਥਿਤੀ ਮੁਤਾਬਿਕ ਇਸ ਵੇਲੇ ਪੰਜਾਬ ਚ ਨਵੇਂ 75 ਕੇਸ ਨੋਟ ਕੀਤੇ ਗਏ ਹਨ । ਇਸ ਦੌਰਾਨ ਕੋਰੋਨਾ ਦੀ ਸੰਕ੍ਰਮਣ ਦਰ ਵੀ .12 % ਤੋਂ ਵੱਧ ਕੇ 45 % ਹੋ ਗਈ ਹੈ । ਜਿਸਨੂੰ ਕੀ ਸ਼ੁਰੂਆਤੀ ਦੌਰ ਚ ਖਤਰਨਾਕ ਮੰਨਿਆ ਜਾ ਰਿਹਾ ਹੈ । ਸੋਮਵਾਰ ਪੰਜਾਬ ਦੇ ਜਲੰਧਰ ਅਤੇ ਮੁਹਾਲੀ ਵਿੱਚ ਚਾਰ-ਚਾਰ ਕੇਸ ਅਤੇ ਹੁਸ਼ਿਆਰਪੁਰ ਚ 10 ਜਦਕਿ ਲੁਧਿਆਣਾ ਚ ਕੋਰੋਨਾ ਦੇ 6 ਨਵੇਂ ਕੇਸ ਵੇਖਣ ਨੂੰ ਮਿਲੇ ਹਨ ।

ਕੋਰੋਨਾ ਦੇ ਪੰਜਾਬ ਚ ਹੁਣ ਤਕ ਹੋਏ ਅਸਰ ਦੀ ਗੱਲ ਕਰੀਏ ਤਾਂ ਮੋਜੂਦਾ ਸਮੇਂ ਚ 17,743 ਲੋਕ ਕੋਰੋਨਾ ਬਿਮਾਰੀ ਕਾਰਣ ਆਪਣੀ ਜਾਨ ਗਵਾਂ ਚੁੱਕੇ ਹਨ । 7,59,284 ਮਰੀਜ਼ਾਂ ਦੀ ਪੂਸ਼ਟੀ ਹੋਈ ਜਿਨਹਾਂ ਚੋਂ 7 ਲੱਖ 41 ਹਜ਼ਾਰ 466 ਮਰੀਜ਼ ਠੀਕ ਹੋਏ ।

ਫਿਲਹਾਲ ਤਾਜ਼ਾ ਸਥਿਤੀ ਨੂੰ ਵੇਖਦਿਆਂ ਹੋਇਆਂ ਕਈ ਥਾਵਾਂ ‘ਤੇ ਮਾਸਕ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ । ਨਿੱਜੀ ਦਫਤਰਾਂ ਚ ਸਮਾਜਿਕ ਦੂਰੀ ਅਤੇ ਮਾਸਕ ਦੇ ਨਾਲ ਹੀ ਕੰਮ ‘ਤੇ ਆਉਣ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਹੈ । ਦਿੱਲੀ-ਫਰੀਦਬਾਦ ਚ ਸਕੂਲਾਂ ਦੇ ਹਾਲਤਾਂ ਨੂੰ ਵੇਖਦਿਆਂ ਹੋਇਆਂ ਪੰਜਾਬ ਦੇ ਸਕੂਲਾਂ ਚ ਵੀ ਆਉਣ ਵਾਲੇ ਸਮੇਂ ਚ ਆਨ ਲਾਈਨ ਕਲਾਸਾਂ ਦੀ ਚਰਚਾ ਸ਼ੁਰੂ ਹੋ ਗਈ ਹੈ ।