ਡੈਸਕ- ਅਮਰੀਕਾ ਦੇ ਓਹੀਓ ਸੂਬੇ ਵਿਚ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਇੱਕ ਤਿੰਨ ਜੱਜਾਂ ਦੇ ਪੈਨਲ ਨੇ ਸਾਲ 2019 ਵਿਚ ਆਪਣੀ ਪਤਨੀ ਅਤੇ ਤਿੰਨ ਸਹੁਰਾ ਪਰਿਵਾਰ ਦੇ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ ਜਿਸ ਤਹਿਤ ਉਸ ‘ਤੇ ਮੁਕੱਦਮਾ ਚੱਲ ਰਿਹਾ ਸੀ। ਜਿਸ ਤਹਿਤ ਗੁਰਪ੍ਰੀਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਬੀਤੇਂ ਦਿਨ ਮੰਗਲਵਾਰ ਨੂੰ ਬਟਲਰ ਕਾਉਂਟੀ ਕਾਮਨ ਪਲੀਜ਼ ਕੋਰਟ ਦੇ ਜੱਜਾਂ ਨੇ ਦੋ ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ (41) ਨੂੰ ਮੌਤ ਦੀ ਸਜ਼ਾ ਸੁਣਾਈ।
ਉਨ੍ਹਾਂ ਨੇ ਕਥਿਤ ਤੌਰ ‘ਤੇ ਗੁਰਪ੍ਰੀਤ ਸਿੰਘ ਨੂੰ ਉਸ ਦੀ ਪਤਨੀ ਸ਼ਲਿੰਦਰਜੀਤ ਕੌਰ (39) ਅਤੇ ਤਿੰਨ ਸਹੁਰਾ ਪਰਿਵਾਰ ਦੇ ਮੈਂਬਰਾਂ ਦੇ ਗੰਭੀਰ ਕਤਲ ਦੇ ਚਾਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਵੱਲੋਂ ਪਰਿਵਾਰ ਦੇ ਮਾਰੇ ਗਏ ਮੈਂਬਰਾਂ ਵਿਚ ਉਸ ਨੇ ਆਪਣੀ ਪਤਨੀ ਸ਼ਲਿੰਦਰਜੀਤ ਕੌਰ ਅਤੇ ਉਸ ਦੇ 62 ਸਾਲਾ ਪਿਤਾ ਹਕੀਕਤ ਸਿੰਘ, 59 ਸਾਲਾ ਮਾਂ ਪਰਮਜੀਤ ਕੌਰ ਅਤੇ 58 ਸਾਲਾ ਮਾਸੀ ਅਮਰਜੀਤ ਕੌਰ ਸ਼ਾਮਲ ਸਨ। ਹੈਮਿਲਟਨ ਕਾਉਂਟੀ ਦੇ ਚੀਫ਼ ਡਿਪਟੀ ਕੋਰੋਨਰ ਡਾ. ਕੈਰਨ ਲੂਮਨ ਨੇ ਦੱਸਿਆ, ਉਨ੍ਹਾਂ ਦੀ ਹੱਤਿਆ 28 ਅਪ੍ਰੈਲ, 2019 ਨੂੰ ਕੀਤੀ ਗਈ ਸੀ।
ਦੂਜੇ ਪਾਸੇ ਚਾਰ ਕਤਲਾਂ ਦੇ ਮਕਸਦ ਬਾਰੇ ਸਰਕਾਰੀ ਵਕੀਲਾਂ ਨੇ ਕਿਹਾ ਕਿਸੇ ਗੈਰ ਔਰਤ ਨਾਲ ਸਬੰਧ ਅਤੇ ਪਤਨੀ ਨਾਲ ਰਿਸ਼ਤੇ ਵਿਚ ਵਿਗਾੜ ਇਹ ਦਿਲ ਦਹਿਲਾਉਣ ਵਾਲੀ ਵਾਰਦਾਤ ਦਾ ਕਾਰਨ ਸੀ। ੳਹਾਇੳ ਰਾਜ ਦੀ ਬਟਲਰ ਕਾਉਂਟੀ ਦੇ ਜੱਜ ਕੀਥ ਸਪੈਥ, ਗ੍ਰੈਗੇਰੀ ਹਾਵਰਡ, ਗ੍ਰੈਗ .ਐਸ.ਸਟੀਫਨਜ਼, ਦੇ 3 ਮੈਂਬਰੀ ਪੈਨਲ ਨੇ ਮੰਗਲਵਾਰ 14 ਮਈ ਨੂੰ ਨੂੰ ਹੈਮਿਲਟਨ ਵਿਚ ਬਟਲਰ ਕਾਉਟੀ ਕਾਮਨ ਪਲੀਜ ਕੋਰਟ ਵਿਚ ਗੁਰਪ੍ਰੀਤ ਸਿੰਘ ਨੂੰ ਮੌਤ ਦੀ ਸ਼ਜਾ ਸੁਣਾਈ ਜਿਸ ਵੱਲੋਂ 2019 ਵਿਚ ਆਪਣੇ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਕਰਨ ਲਈ ਸਾਰੇ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਸੀ। ਗੁਰਪ੍ਰੀਤ ਸਿੰਘ ਤਿੰਨ ਬੱਚਿਆਂ ਦਾ ਪਿਤਾ ਹੈ। ਪੇਸ਼ੇ ਵਜੋਂ ਉਹ ਇੱਕ ਡਰਾਈਵਰ ਹੈ।