ਭਾਰਤ ’ਚ ਲਾਂਚ ਹੋਇਆ ਬੈਟਰੀ ਵਾਲਾ ਸਾਈਕਲ, ਸਿੰਗਲ ਚਾਰਜ ਨਾਲ ਚੱਲੇਗਾ 80Km ਤੱਕ, ਦੇਖੋ ਕੀਮਤ

Electric Bicycle:  ਸਟਾਰਟ-ਅਪ ਕੰਪਨੀ ਟੌਚੇ ਨੇ ਦੇਸ਼ ’ਚ ਆਪਣੀ ਨਵੀਂ ਪੀੜ੍ਹੀ ਦੀ Heileo H100 ਇਲੈਕਟ੍ਰਿਕ ਸਾਈਕਲ ਲਾਂਚ ਕਰ ਦਿੱਤੀ ਹੈ। ਇਸ ਸਾਈਕਲ ਦੀ ਕੀਮਤ 48,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਦੱਸਣਯੋਗ ਹੈ ਕਿ Heileo H100 ਇਕ ਹਾਈਬਿ੍ਰਡ-ਸਟਾਈਲ ਇਲੈਕਟ੍ਰਿਕ ਬਾਈਕ ਹੈ ਜਿਸ ’ਚ 6061 aluminum alloy frame ਦਾ ਪ੍ਰਯੋਗ ਕੀਤਾ ਗਿਆ ਹੈ।
ਇਸ ਹਾਈਬਿ੍ਰਡ ਸਾਈਕਲ ’ਚ Detachable Li-ion Battery ਤੇ 250 ਵੌਟ ਰਿਅਰ ਹਬ ਮੋਟਰ ਦਾ ਪ੍ਰੋਯਗ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਮਾਡਲ ਦੋ ਰੇਂਜ ਬਦਲ ਨਾਲ ਆਉਂਦਾ ਹੈ, ਜਿਸ ’ਚ ਇਕ ਹੀ ਰੇਂਜ 60 ਕਿਮੀ ਤੇ ਦੂਜੇ ਮਾਡਲ ਦੀ ਰੇਂਜ ਪੇਡਲ-ਅਸਿਸਟ ਮੋਡ ਦੇ ਆਧਾਰ ’ਤੇ 80 ਕਿਮੀ ਹੈ। ਦੱਸਣਯੋਗ ਹੈ ਕਿ ਇਸ ਸਾਈਕਲ ਨੂੰ ਦੋ ਕਲਰ ਵੇਰੀਐਂਟ ਸਪਿ੍ਰੰਗ ਗ੍ਰੀਨ ਤੇ ਫੇਟਾ ਵ੍ਹਾਈਟ (Green and Feta White ) ’ਚ ਪੇਸ਼ ਕੀਤਾ ਗਿਆ ਹੈ।

ਟੌਚੇ ਦਾ ਕਹਿਣਾ ਹੈ ਕਿ ਇਸ ਦਾ Electric Mode Power Assist ਦੇ ਪੰਜ ਲੇਵਲ ਤੇ right-hand-side throttle ਦੁਆਰਾ ਪ੍ਰਯੋਗ ਕੀਤਾ ਜਾਵੇਗਾ। ਉੱਥੇ ਹੀ ਕੰਪਨੀ ਹੋਰ ਮਾਡਲ ਜਿਵੇਂ Heileo M100, M200 ਤੇ H200 ਦੇ ਨਾਲ ਇਸ ਨਵੀਂ ਈ-ਬਾਈਕ ਲਈ ਵੀ ਬੁਕਿੰਗ ਸ਼ੁਰੂ ਕਰ ਚੁੱਕੀ ਹੈ। ਇਸ ਹਾਈਬਿ੍ਰਡ ਸਾਈਕਲ ’ਤੇ ਕੰਪਨੀ ਬੈਟਰੀ, electric moto ਤੇ ਬਾਈਕ ਦੇ ਕੰਟਰੋਲਰ ’ਤੇ 18 ਮਹੀਨੇ ਦੀ ਵਾਰੰਟੀ (warranty) ਦੇ ਨਾਲ ਫਰੇਮ ’ਤੇ ਦੋ ਸਾਲ ਦੀ ਵਾਰੰਟੀ ਵੀ ਮੁਹੱਇਆ ਕਰਾ ਰਹੀ ਹੈ।

ਟੌਚੇ ਦਾ ਦਾਅਵਾ ਹੈ ਕਿ ਐੱਚ100 ਇਕ ਹਲਕੀ ਇਲੈਕਟ੍ਰਿਕ ਸਾਈਕਲ ਹੈ। ਇਸ ਈ-ਬਾਈਕ ’ਚ ਬਦਲ ਦੇ ਤਿੰਨ ਤਰੀਕੇ ਵੀ ਸ਼ਾਮਲ ਹਨ। ਭਾਵ ਇਸ ਨੂੰ ਕੁੱਲ ਤਿੰਨ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ। ਉਪਯੋਗਕਰਤਾ ਦੀ ਇੱਛਾ ਅਨੁਸਾਰ ਇਸ ਨੂੰ ਨਿਯਮਿਤ ਸਾਈਕਲ ਦੇ ਰੂਪ ’ਚ ਇਲੈਕਟ੍ਰਿਕ ਮੋਡ ’ਚ ਤੇ pedal-assist feature ਜਾਂ Throttle ਦੀ ਮਦਦ ਨਾਲ ਸਾਈਕਲ ਦੇ ਰੂਪ ’ਚ ਇਸਤੇਮਾਲ ਕੀਤਾ ਜਾ ਸਕਦਾ ਹੈ।

Heileo H100 ਸਾਈਕਲ ਨੂੰ ਕੰਪਨੀ ਇਸ ਸਾਲ ਦੇ ਅੰਤ ਤਕ ਦੇਸ਼ ਭਰ ’ਚ 75 ਤੋਂ ਵਧ ਡੀਲਰਸ਼ਿਪ ਤੇ 2022 ਦੇ ਅੰਤ ਤਕ 200 ਤੋਂ ਵਧ ਡੀਲਰਸ਼ਿਪ ’ਤੇ ਜੋੜਨਾ ਚਾਹੁੰਦੀ ਹੈ। ਉੱਥੇ ਹੀ ਮੌਜੂਦਾ ਸਮੇਂ ’ਚ ਪੁਣੇ, ਮੁੰਬਈ, ਕੋਲਕਾਤਾ, ਚੇਨਈ, ਬੈਂਗਲੋਰ, ਹੈਦਰਾਬਾਦ ਤੇ ਦਿੱਲੀ ’ਚ ਇਸ ਸਾਈਕਲ ਨੂੰ ਖਰੀਦਿਆ ਜਾ ਸਕਦਾ ਹੈ।