ਜਲੰਧਰ- ਪੰਜਾਬ ਦੇ ਸਾਬਕਾ ਸਿਹਤ ਮੰਤਰੀ ਦੀ ਕਰੱਪਸ਼ਨ ਦਾ ਸਾਰਾ ਜ਼ਿੰਮਾ ਉਨ੍ਹਾਂ ਦੇ ਓ.ਐੱਸ.ਡੀ ਕੋਲ ਸੀ । ਮੰਤਰੀ ਦੀ ਥਾਂ ਉਨ੍ਹਾਂ ਦੇ ਓ.ਐੱਸ.ਡੀ ਖਰਦਿ ਫਰੋਖਤ ‘ਤੇ ਕਥਿਤ ਕਮੀਸ਼ਨ ਦੀ ਡੀਲ ਕਰਦੇ ਸਨ । ਵੱਡੀ ਗੱਲ ਇਹ ਹੈ ਕਿ ਮੰਤਰੀ ਜੀ ਦਾ ਓ.ਐੱਸ.ਡੀ ਕੋਈ ਆਮ ਪਾਰਟੀ ਵਰਕਰ ਨਹੀਂ ਬਲਕਿ ਉਨ੍ਹਾਂ ਦਾ ਭਾਣਜਾ ਪ੍ਰਦੀਪ ਕੁਮਾਰ ਸੀ । ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਜਦੋਂ ਜਾਂਚ ਕੀਤੀ ਗਈ ਤਾਂ ਕਥਿਤ ਭਾਣਜੇ ਪ੍ਰਦੀਪ ਕੁਮਾਰ ਦੀ ਸ਼ਮੂਲੀਅਤ ਨਜ਼ਰ ਆ ਰਹੀ ਹੈ । ਇੱਥੋਂ ਤਕ ਕੇ ਸ਼ਿਕਾਇਤਕਰਤਾ ਰਜਿੰਦਰ ਸਿੰਘ ਨੇ ਵੀ ਪ੍ਰਦੀਪ ਕੁਮਾਰ ‘ਤੇ ਹੀ ਕਮੀਸ਼ਨ ਦਾ ਦਬਾਅ ਪਾਉਣ ਦੀ ਗੱਲ ਕੀਤੀ ਸੀ ।
ਸੀ.ਐੱਮ ਭਗਵੰਤ ਮਾਨ ਦੇ ਹੁਕਮਾਂ ‘ਤੇ ਦਰਜ ਕੀਤੇ ਗਏ ਪਰਚੇ ਤੋਂ ਬਾਅਦ ਸਿਹਤ ਮੰਤਰੀ ਦੀ ਗ੍ਰਿਫਤਾਰੀ ਹੁੰਦੀ ਹੈ । ਬੀਤੀ ਸ਼ਾਮ ਪੁਲਿਸ ਵਲੋਂ ਡਾ. ਵਿਜੇ ਸਿੰਗਲਾ ਨੂੰ ਅਦਾਲਤ ਚ ਪੇਸ਼ ਕੀਤਾ ਗਿਆ । ਪੰਜਾਬ ਚ ਸ਼ੁਰੂ ਹੋਣ ਜਾ ਰਹੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵਿਭਾਗ ਵਲੋਂ ਵੱਡੇ ਪੱਧਰ ‘ਤੇ ਸਮਾਨ ਦੀ ਖਰੀਦ ਕੀਤੀ ਜਾ ਰਹੀ ਸੀ ।ਖਬਰ ਹੈ ਕਿ ਸਿਹਤ ਮੰਤਰੀ ਨੇ ਆਪਣੇ ਭਾਣਜੇ ਦੀ ਮਾਰਫਤ ਆਪਣੇ ਵਿਭਾਗ ‘ਤੇ ਕਮੀਸ਼ਨ ਦੇਣ ਦਾ ਦਬਾਅ ਬਣਾਇਆ ।ਇਸਤੋਂ ਇਲਾਵਾ ਵੱਖ ਵੱਖ ਠੇਕੇਦਾਰਾਂ ਤੋਂ ਵੀ ਹੁਣ ਵਿਜਿਲੈਂਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।
ਹੈਰਾਨ ਕਰਨ ਵਾਲੀ ਖਬਰ ਇਹ ਹੈ ਕਿ ਸ਼ਿਕਾਇਕਰਤਾ ਨਿਗਰਾਨ ਇੰਜੀਨੀਅਰ ਰਜਿੰਦਰ ਸਿੰਘ ਵੀ ਭ੍ਰਿਸ਼ਟਾਚਾਰ ਤੋਂ ਅੱਡ ਨਹੀਂ ਹਨ । 2018 ਚ ਉਹ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਸਸਪੈਂਡ ਰਹੇ ਹਨ ।ਉਸ ਵੇਲੇ ਰਜਿੰਦਰ ਸਿੰਘ ਹਾਉਸਫੈੱਡ ਚ ਤੈਨਾਤ ਸਨ ।