ਅਕਸਰ ਰੋਟੀਆਂ ਬਣਾਉਣ ਤੋਂ ਬਾਅਦ ਵੀ ਕੁਝ ਆਟਾ ਰਹਿ ਜਾਂਦਾ ਹੈ, ਜਿਸ ਨੂੰ ਲੋਕ ਫਰਿੱਜ ਵਿਚ ਰੱਖ ਕੇ ਅਗਲੇ ਦਿਨ ਵਰਤ ਲੈਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਘੱਟ ਸਮਾਂ ਹੋਣ ਕਾਰਨ ਇਕ ਵਾਰ ‘ਚ ਬਹੁਤ ਸਾਰਾ ਆਟਾ ਗੁੰਨ੍ਹ ਕੇ 2 ਜਾਂ 3 ਦਿਨਾਂ ਲਈ ਫਰਿੱਜ ‘ਚ ਰੱਖਦੇ ਹਨ। ਤਾਂ ਜੋ ਉਨ੍ਹਾਂ ਦਾ ਸਮਾਂ ਬਚਾਇਆ ਜਾ ਸਕੇ। ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਭਾਵੇਂ ਤੁਹਾਡਾ ਸਮਾਂ ਬਚ ਸਕਦਾ ਹੈ ਪਰ ਇਸ ਦਾ ਤੁਹਾਡੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਤੁਹਾਨੂੰ ਇਹ ਪੜ੍ਹ ਕੇ ਹੈਰਾਨੀ ਹੋਵੇਗੀ ਪਰ ਇਹ ਬਿਲਕੁਲ ਸੱਚ ਹੈ। ਬਾਸੀ ਆਟੇ ਦੀਆਂ ਰੋਟੀਆਂ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਬਾਸੀ ਆਟੇ ਦੀਆਂ ਰੋਟੀਆਂ ਖਾਣ ਦੇ ਨੁਕਸਾਨਾਂ ਬਾਰੇ ਦੱਸਣ ਜਾ ਰਹੇ ਹਾਂ।
ਰਾਤ ਨੂੰ ਬਚੀਆਂ ਰੋਟੀਆਂ ਖਾਣ ਦੇ ਨੁਕਸਾਨ
ਆਟੇ ਨੂੰ ਗੁੰਨ੍ਹ ਕੇ ਫਰਿੱਜ ਵਿਚ ਸਟੋਰ ਕਰਨ ਨਾਲ ਫਰਿੱਜ ਦੀ ਹਾਨੀਕਾਰਕ ਗੈਸ ਆਟੇ ਵਿਚ ਦਾਖਲ ਹੋ ਜਾਂਦੀ ਹੈ। ਅਜਿਹੇ ‘ਚ ਇਸ ਆਟੇ ਦੀਆਂ ਰੋਟੀਆਂ ਖਾ ਕੇ ਤੁਸੀਂ ਬੀਮਾਰ ਹੋ ਸਕਦੇ ਹੋ।
ਪੇਟ ‘ਚ ਹੋ ਸਕਦੀ ਹੈ ਗੜਬੜ— ਆਟੇ ਨੂੰ ਗੁੰਨਣ ਤੋਂ ਬਾਅਦ ਉਸ ‘ਚ ਫਰਮੈਂਟੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਬੈਕਟੀਰੀਆ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਇਸ ਨੂੰ ਫਰਿੱਜ ‘ਚ ਰੱਖਣ ਤੋਂ ਬਾਅਦ ਜਦੋਂ ਤੁਸੀਂ ਇਸ ਦੀਆਂ ਰੋਟੀਆਂ ਬਣਾਉਂਦੇ ਹੋ ਤਾਂ ਇਹ ਤੁਹਾਡੇ ਪੇਟ ਨੂੰ ਖਰਾਬ ਕਰ ਸਕਦੀ ਹੈ।
ਇਮਿਊਨਿਟੀ ਕਮਜ਼ੋਰ ਹੁੰਦੀ ਹੈ- ਬਾਸੀ ਆਟੇ ਦੀਆਂ ਰੋਟੀਆਂ ਖਾਣ ਨਾਲ ਪੇਟ ਦਰਦ, ਕਬਜ਼ ਅਤੇ ਪੇਟ ਦੀਆਂ ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਰੋਜ਼ਾਨਾ ਬਾਸੀ ਆਟੇ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਪਾਚਨ ਕਿਰਿਆ ਖਰਾਬ ਹੋਣ ਦੇ ਨਾਲ-ਨਾਲ ਇਮਿਊਨ ਸਿਸਟਮ ਵੀ ਕਮਜ਼ੋਰ ਹੋਣ ਲੱਗਦਾ ਹੈ।