ਰਾਂਚੀ ‘ਚ ED ਦੀ ਰੇਡ, ਮੰਤਰੀ ਦੇ PS ਦੇ ਨੌਕਰ ਦੇ ਘਰੋਂ 25 ਕਰੋੜ ਤੋਂ ਵੱਧ ਕੈਸ਼ ਬਰਾਮਦ, ਨੋਟਾਂ ਦੀ ਗਿਣਤੀ ਜਾਰੀ

ਡੈਸਕ- ਲੋਕ ਸਭਾ ਚੋਣਾਂ 2024 ਦੇ ਉਤਸ਼ਾਹ ਦੇ ਵਿਚਕਾਰ ਇੱਕ ਵੱਡੀ ਰਿਕਵਰੀ ਹੋਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਅੱਜ ਝਾਰਖੰਡ ਵਿੱਚ ਛਾਪੇਮਾਰੀ ਕਰਕੇ ਕਰੋੜਾਂ ਦੀ ਨਕਦੀ ਬਰਾਮਦ ਕੀਤੀ ਹੈ। ED ਦੀਆਂ ਟੀਮਾਂ ਅੱਜ ਸਵੇਰੇ ਰਾਜ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਦੇ ਨੌਕਰ ਦੇ ਘਰ ਪਹੁੰਚੀਆਂ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਹੈ।

ED ਅਧਿਕਾਰੀਆਂ ਨੇ ਘਰ ਦੇ ਹਰ ਕੋਨੇ ਦੀ ਤਲਾਸ਼ੀ ਲਈ। ਹੁਣ ਤੱਕ ਕਰੀਬ 30 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ। ਇਸ ਨੂੰ ਕਾਲਾ ਧਨ ਮੰਨਦੇ ਹੋਏ ਕਾਰਵਾਈ ਕੀਤੀ ਗਈ ਹੈ ਅਤੇ ਛਾਪੇਮਾਰੀ ਅਜੇ ਵੀ ਜਾਰੀ ਹੈ। ED ਦੇ ਅਧਿਕਾਰੀ ਸੰਜੀਵ ਲਾਲ ਦੇ ਨੌਕਰ ਤੋਂ ਪੁੱਛਗਿੱਛ ਕਰ ਰਹੇ ਹਨ। ਉਸ ਦੇ ਬੈਂਕ ਖਾਤਿਆਂ ਅਤੇ ਨਿੱਜੀ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਜਾਣਕਾਰੀ ਅਨੁਸਾਰ ED ਟੈਂਡਰ ਘੁਟਾਲੇ ਦੀ ਜਾਂਚ ਕਰਦੇ ਹੋਏ ਰਾਂਚੀ ਵਿੱਚ ਛਾਪੇਮਾਰੀ ਕਰ ਰਿਹਾ ਹੈ। ਰਾਂਚੀ ਦੇ ਸੇਲ ਸਿਟੀ ਸਮੇਤ ਕੁੱਲ 9 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਸੋਮਵਾਰ ਸਵੇਰੇ ਈਡੀ ਦੀ ਟੀਮ ਨੇ ਸਭ ਤੋਂ ਪਹਿਲਾਂ ਸੇਲ ਸਿਟੀ ਵਿੱਚ ਸੜਕ ਨਿਰਮਾਣ ਵਿਭਾਗ ਦੇ ਇੰਜਨੀਅਰ ਵਿਕਾਸ ਕੁਮਾਰ ਦੀ ਦੀ ਤਲਾਸ਼ੀ ਲਈ। ਈਡੀ ਦੀ ਦੂਜੀ ਟੀਮ ਬਰਿਆਤੂ ਇਲਾਕੇ ਵਿੱਚ ਛਾਪੇਮਾਰੀ ਕਰ ਰਹੀ ਹੈ। ਈਡੀ ਦੀ ਟੀਮ ਜੇਲ੍ਹ ਵਿੱਚ ਬੰਦ ਇੰਜੀਨੀਅਰ ਵਰਿੰਦਰ ਰਾਮ ਨਾਲ ਸਬੰਧਤ ਮਾਮਲੇ ਵਿੱਚ ਇਹ ਕਾਰਵਾਈ ਕਰ ਰਹੀ ਹੈ।