ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ‘ਚ ਲੋਕ ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ ਕਰਨ ਲੱਗਦੇ ਹਨ। ਕੁਝ ਲੋਕਾਂ ਨੂੰ ਕੌਫੀ ਬਹੁਤ ਪਸੰਦ ਹੁੰਦੀ ਹੈ। ਕੌਫੀ ਤੋਂ ਬਿਨਾਂ ਇਨ੍ਹਾਂ ਲੋਕਾਂ ਦਾ ਦਿਨ ਸ਼ੁਰੂ ਹੀ ਨਹੀਂ ਹੁੰਦਾ। ਪਰ ਕੀ ਤੁਸੀਂ ਜਾਣਦੇ ਹੋ ਕਿ ਸਰਦੀਆਂ ਦੇ ਮੌਸਮ ਵਿੱਚ ਕੌਫੀ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਸਰਦੀਆਂ ਵਿੱਚ ਕੌਫੀ ਦਾ ਜ਼ਿਆਦਾ ਸੇਵਨ ਤੁਹਾਨੂੰ ਲੰਬੇ ਸਮੇਂ ਤੱਕ ਬਿਮਾਰ ਕਰ ਸਕਦਾ ਹੈ। ਆਓ ਜਾਣਦੇ ਹਾਂ ਸਰਦੀਆਂ ਵਿੱਚ ਕੌਫੀ ਦੇ ਜ਼ਿਆਦਾ ਸੇਵਨ ਦੇ ਨੁਕਸਾਨਾਂ ਬਾਰੇ-
ਓਸਟੀਓਪੋਰੋਸਿਸ ਦਾ ਖਤਰਾ- ਕੌਫੀ ਵਿੱਚ ਕੈਫੀਨ ਜ਼ਿਆਦਾ ਹੁੰਦੀ ਹੈ। ਕੈਫੀਨ ਹੱਡੀਆਂ ‘ਚੋਂ ਕੈਲਸ਼ੀਅਮ ਨੂੰ ਕੱਢ ਦਿੰਦੀ ਹੈ, ਜਿਸ ਕਾਰਨ ਸਰੀਰ ‘ਚ ਤਾਕਤ ਘੱਟ ਜਾਂਦੀ ਹੈ। ਜੇਕਰ ਤੁਸੀਂ ਹਰ ਰੋਜ਼ ਕਾਫੀ ਕੈਲਸ਼ੀਅਮ ਨਹੀਂ ਲੈਂਦੇ ਅਤੇ ਕੌਫੀ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਗਠੀਆ ਜਾਂ ਓਸਟੀਓਪੋਰੋਸਿਸ ਹੋ ਸਕਦਾ ਹੈ।
ਹਾਰਟ ਅਟੈਕ ਦਾ ਖਤਰਾ- ਬਹੁਤ ਸਾਰੇ ਲੋਕ ਬਿਨਾਂ ਫਿਲਟਰਡ ਕੌਫੀ ਦਾ ਸੇਵਨ ਕਰਦੇ ਹਨ। ਇਸ ਨਾਲ ਤੁਹਾਡੇ ਖੂਨ ‘ਚ ਕੋਲੈਸਟ੍ਰੋਲ ਅਤੇ ਫੈਟ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਡਾਇਬਟੀਜ਼— ਕਈ ਖੋਜਾਂ ਮੁਤਾਬਕ ਕੈਫੀਨ ਬਲੱਡ ਸ਼ੂਗਰ ਲੈਵਲ ਨੂੰ ਵਧਾਉਂਦੀ ਹੈ। ਅਜਿਹੇ ‘ਚ ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਤੁਹਾਨੂੰ ਕਾਫੀ ਦਾ ਸੇਵਨ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ।
ਗਰਭਵਤੀ ਔਰਤਾਂ ਲਈ ਖਤਰਨਾਕ- ਗਰਭਵਤੀ ਔਰਤਾਂ ਲਈ ਕੌਫੀ ਦਾ ਸੇਵਨ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਨਾਲ ਗਰਭਪਾਤ ਦਾ ਖਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਇਹ ਨਵੀਆਂ ਮਾਵਾਂ ਲਈ ਵੀ ਖ਼ਤਰਨਾਕ ਹੈ, ਜਿਸ ਕਾਰਨ ਦੁੱਧ ਰਾਹੀਂ ਕੈਫੀਨ ਬੱਚੇ ਦੇ ਸਰੀਰ ਵਿੱਚ ਜਾ ਸਕਦੀ ਹੈ। ਇਸ ਨਾਲ ਬੱਚਿਆਂ ਵਿੱਚ ਨੀਂਦ ਦੀ ਸਮੱਸਿਆ, ਚਿੜਚਿੜਾਪਨ ਅਤੇ ਅੰਤੜੀਆਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।