ਉੱਤਰ ਪ੍ਰਦੇਸ਼ ‘ਚ ਮੰਤਰੀ ਮੰਡਲ ਦਾ ਵਿਸਤਾਰ

ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕਰਦੇ ਹੋਏ ਐਤਵਾਰ ਨੂੰ ਭਾਜਪਾ ਨੇਤਾਵਾਂ ਜੀਤਿਨ ਪ੍ਰਸਾਦ, ਛਤਰਪਾਲ ਸਿੰਘ, ਪਲਟੂ ਰਾਮ, ਸੰਗੀਤਾ ਬਿੰਦ, ਧਰਮਵੀਰ ਪ੍ਰਜਾਪਤੀ, ਸੰਜੀਵ ਕੁਮਾਰ, ਦਿਨੇਸ਼ ਖਟਿਕ ਨੂੰ ਸਹੁੰ ਚੁਕਾਈ।

ਜੀਤਿਨ ਪ੍ਰਸਾਦਾ ਨੇ ਕੈਬਨਿਟ ਮੰਤਰੀ ਅਤੇ ਹੋਰਨਾਂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਰਾਜਭਵਨ ਵਿਖੇ ਸ਼ਾਮ 5.30 ਵਜੇ ਹੋਇਆ। ਰਾਜ ਭਵਨ ਦੇ ਗਾਂਧੀ ਆਡੀਟੋਰੀਅਮ ਵਿਚ ਹੋਏ ਇਕ ਸਾਦੇ ਸਮਾਗਮ ਵਿਚ ਰਾਜਪਾਲ ਅਨੰਦੀਬੇਨ ਪਟੇਲ ਨੇ ਜੀਤਿਨ ਪ੍ਰਸਾਦ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਗਈ ਜਦੋਂ ਕਿ ਹੋਰਾਂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।

ਜੀਤਿਨ ਪ੍ਰਸਾਦ, ਜੋ ਪਹਿਲਾਂ ਕੇਂਦਰੀ ਮਨੁੱਖੀ ਸਰੋਤ ਰਾਜ ਮੰਤਰੀ ਸਨ, ਹਾਲ ਹੀ ਵਿਚ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਸਨ। ਇਸ ਕੈਬਨਿਟ ਵਿਸਥਾਰ ਤੋਂ ਪਹਿਲਾਂ, ਰਾਜ ਸਰਕਾਰ ਕੋਲ ਮੁੱਖ ਮੰਤਰੀ ਸਮੇਤ 23 ਕੈਬਨਿਟ ਮੰਤਰੀ, ਸੁਤੰਤਰ ਚਾਰਜ ਵਾਲੇ 9 ਰਾਜ ਮੰਤਰੀ ਅਤੇ 21 ਰਾਜ ਮੰਤਰੀ ਸਨ।

ਰਾਜ ਵਿਧਾਨ ਸਭਾ ਵਿਚ ਮੈਂਬਰਾਂ ਦੀ ਗਿਣਤੀ 403 ਹੈ, ਇਸ ਲਈ ਨਿਯਮਾਂ ਅਨੁਸਾਰ 60 ਮੰਤਰੀ ਬਣਾਏ ਜਾ ਸਕਦੇ ਹਨ ਪਰ ਮੰਤਰੀ ਮੰਡਲ ਦੇ ਵਿਸਥਾਰ ਤੋਂ ਪਹਿਲਾਂ ਸਿਰਫ 53 ਮੰਤਰੀ ਸਨ ਅਤੇ ਸੱਤ ਅਸਾਮੀਆਂ ਖਾਲੀ ਸਨ ਜੋ ਅੱਜ ਭਰੀਆਂ ਗਈਆਂ।

ਟੀਵੀ ਪੰਜਾਬ ਬਿਊਰੋ