Site icon TV Punjab | Punjabi News Channel

ਨਾਈਜੀਰੀਆ ’ਚ ਕੈਨੇਡਾ ਦੇ ਹਾਈ ਕਮਿਸ਼ਨ ’ਚ ਹੋਇਆ ਧਮਾਕਾ, ਦੋ ਲੋਕਾਂ ਦੀ ਮੌਤ

ਨਾਈਜੀਰੀਆ ’ਚ ਕੈਨੇਡਾ ਦੇ ਹਾਈ ਕਮਿਸ਼ਨ ’ਚ ਹੋਇਆ ਧਮਾਕਾ, ਦੋ ਲੋਕਾਂ ਦੀ ਮੌਤ

Ottawa- ਸੋਮਵਾਰ ਨੂੰ ਨਾਈਜੀਰੀਆ ਦੀ ਰਾਜਧਾਨੀ ਅਬੂਜਾ ’ਚ ਹਾਈ ਕਮਿਸ਼ਨ ’ਚ ਹੋਏ ਇੱਕ ਧਮਾਕੇ ਮਗਰੋਂ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕੈਨੇਡਾ ਨੇ ਨਾਈਜੀਰੀਆ ਦੀ ਰਾਜਧਾਨੀ ’ਚ ਆਪਣੇ ਹਾਈ ਕਮਿਸ਼ਨ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਹੈ। ਇੱਕ ਮੀਡੀਆ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਹਾਦਸੇ ’ਚ ਦੋ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਨੇ ਸੋਮਵਾਰ ਨੂੰ ਕਿਹਾ ਕਿ ਨਾਈਜੀਰੀਆ ਦੇ ਅਬੂਜਾ ’ਚ ਹਾਈ ਕਮਿਸ਼ਨ ’ਚ ਇੱਕ ਧਮਾਕਾ ਹੋਇਆ, ਜਿਸ ਕਾਰਨ ਉੱਥੇ ਅੱਗ ਲੱਗ ਗਈ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ। ਜੋਲੀ ਨੇ ਐਕਸ ’ਤੇ ਇੱਕ ਪੋਸਟ ’ਚ ਦੱਸਿਆ, ‘‘ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਨਾਈਜੀਰੀਆ ’ਚ ਸਾਡੇ ਹਾਈ ਕਮਿਸ਼ਨ ’ਚ ਇੱਕ ਧਮਾਕਾ ਹੋਇਆ ਸੀ। ਅੱਗ ਬੁਝ ਗਈ ਹੈ ਅਤੇ ਅਸੀਂ ਇਸ ਗੱਲ ’ਤੇ ਰੌਸ਼ਨੀ ਪਾਉਣ ਲਈ ਕੰਮ ਕਰ ਰਹੇ ਹਾਂ ਕਿ ਸਥਿਤੀ ਦਾ ਕਾਰਨ ਕੀ ਹੈ।’’ ਉਨ੍ਹਾਂ ਅੱਗੇ ਲਿਖਿਆ, ‘‘ਮੈਂ ਇਸ ਦੁਖਾਂਤ ’ਚ ਮਾਰੇ ਗਏ ਦੋ ਲੋਕਾਂ ਦੇ ਪਰਿਵਾਰਾਂ ਨੂੰ ਦਿਲੀ ਸੰਵੇਦਨਾ ਭੇਜਦੀ ਹਾਂ।’’ ਓਟਵਾ ਨੇ ਨਾਈਜੀਰੀਆ ਲਈ ਆਪਣੀ ਯਾਤਰਾ ਸਲਾਹ ਨੂੰ ਅਪਡੇਟ ਕਰਦਿਆਂ ਕਿਹਾ ਕਿ ਹਾਈ ਕਮਿਸ਼ਨ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਹੈ।
ਨਾਈਜੀਰੀਆ ਦੀ ਰਾਜਧਾਨੀ ਖੇਤਰ ’ਚ ਅੱਗ ਬੁਝਾਊ ਸੇਵਾ ਦੇ ਕਾਰਜਾਂ ਦੀ ਮੁਖੀ, ਸਿਨਾ ਅਬੀਓਏ ਨੇ ਦ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਜਾਂਚ ਅਜੇ ਵੀ ਜਾਰੀ ਹੈ। ਉਹ ਨਾ ਤਾਂ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੇ ਕਿ ਹਾਦਸੇ ’ਚ ਕਿੰਨੇ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ, ਅਤੇ ਨਾ ਹੀ ਅੱਗ ਕਦੋਂ ਲੱਗੀ। ਅਜੇ ਤੱਕ ਇਹ ਵੀ ਪਤਾ ਨਹੀਂ ਲੱਗਾ ਹੈ ਕਿ ਹਾਦਸੇ ’ਚ ਮਾਰੇ ਗਏ ਦੋਵੇਂ ਲੋਕ ਕੈਨੇਡੀਅਨ ਨਾਗਰਿਕ ਨਹੀਂ ਸਨ ਜਾਂ ਨਹੀਂ।

Exit mobile version