● On air now · ਟੀਵੀ ਪੰਜਾਬ

Punjabi News · Since 2013

Breaking

ਲੁਧਿਆਣਾ ਦੇ ਹਿੰਦੁਸਤਾਨ ਟਾਇਰ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ

  ਲੁਧਿਆਣਾ ਦੇ ਆਰ. ਕੇ. ਰੋਡ ਸਥਿਤ ਹਿੰਦੁਸਤਾਨ ਟਾਇਰ ਨਾਮ ਦੀ ਫ਼ੈਕਟਰੀ ਵਿੱਚ ਸ਼ਨੀਵਾਰ ਤਡ਼ਕੇ ਸਵੇਰ 4 ਵਜੇ ਭਿਆਨਕ ਅੱਗ ਲੱਗੀ ਜਿਸ ਦੇ ਚਲਦਿਆਂ ਫ਼ੈਕਟਰੀ ’ਚ ਪਿਆ ਸਾਰਾ ਸਮਾਨ ਅਤੇ ਮਸ਼ੀਨਰੀ ਸੜ ਕੇ ਰਾਖ ਹੋ ਗਈ ।ਅੱਗ ਬੁਝਾਉਣ ਵਾਸਤੇ ਫਾਇਰ…


 

ਲੁਧਿਆਣਾ ਦੇ ਆਰ. ਕੇ. ਰੋਡ ਸਥਿਤ ਹਿੰਦੁਸਤਾਨ ਟਾਇਰ ਨਾਮ ਦੀ ਫ਼ੈਕਟਰੀ ਵਿੱਚ ਸ਼ਨੀਵਾਰ ਤਡ਼ਕੇ ਸਵੇਰ 4 ਵਜੇ ਭਿਆਨਕ ਅੱਗ ਲੱਗੀ ਜਿਸ ਦੇ ਚਲਦਿਆਂ ਫ਼ੈਕਟਰੀ ’ਚ ਪਿਆ ਸਾਰਾ ਸਮਾਨ ਅਤੇ ਮਸ਼ੀਨਰੀ ਸੜ ਕੇ ਰਾਖ ਹੋ ਗਈ ।ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਦੀਆਂ 2 ਦਰਜਨ ਤੋਂ ਵੱਧ ਗੱਡੀਆਂ ਆਈਆਂ ਪਰ ਫ਼ੈਕਟਰੀ ਦੇ ਅੰਦਰ ਟਾਇਰ ਟਿਊਬ ਹੋਣ ਕਾਰਨ ਅੱਗ ਨੂੰ ਬੁਝਾਉਣ ਵਿੱਚ ਪ੍ਰੇਸ਼ਾਨੀ ਹੋਈ। ਜਾਨਕਾਰੀ ਮੁਤਾਬਕ ਅੱਗ ਲੱਗਣ ਨਾਲ ਫ਼ੈਕਟਰੀ ਵਿੱਚ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਪਰ ਹਾਲੇ ਫ਼ੈਕਟਰੀ ਦੇ ਮਾਲਕ ਕੁਝ ਬੋਲਣ ਨੂੰ ਤਿਆਰ ਨਹੀਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਚੱਲ ਪਾਇਆ ਪਰ ਅਨੁਮਾਨ ਲਾਏ ਜਾ ਰਹੇ ਹਨ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ।

 


Filed under