ਮਾਨ ਸਰਕਾਰ ਨੇ ਪੇਸ਼ ਕੀਤਾ ਭਰੋਸਗੀ ਮਤਾ, ਇਜਲਾਸ ਦਾ ਵਧਾਇਆ ਸਮਾਂ

ਚੰਡੀਗੜ੍ਹ- ਵਿਰੋਧੀ ਧਿਰਾਂ ਦੇ ਵਿਰੋਧ ਅਤੇ ਇਲਜ਼ਾਮਬਾਜੀ ਦੇ ਬਾਵਜੂਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਜਲਾਸ ਦੌਰਾਨ ਭਰੋਸਗੀ ਮਤਾ ਪੇਸ਼ ਕਰ ਦਿੱਤਾ ।ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸਨੂੰ ਵਿਧਾਨ ਸਭਾ ਚ ਪੇਸ਼ ਕੀਤਾ । ਇਸ ਦੌਰਾਨ ਸਮੂਚਾ ਵਿਪੱਖ ਵਿਧਾਨ ਸਭਾ ਤੋਂ ਨਦਾਰਦ ਰਿਹਾ ।ਸਦਨ ਦੀ ਕਾਰਵਾਈ ਚ ਵਿਘਨ ਪਾਉਣ ਦੇ ਚਲਦੇ ਸਪੀਕਰ ਕੁਲਤਾਰ ਸੰਧਵਾ ਵਲੋਂ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਨੇਮ ਕਰ ਦਿੱਤਾ ਗਿਆ । ਮਾਨ ਸਰਕਾਰ ਦਾ ਇਹ ਮਤਾ ਭਾਜਪਾ ਦੇ ਓਪਰੇਸ਼ਨ ਲੋਟਸ ਦੇ ਵਿਰੋਧ ਚ ਲਿਆਇਆ ਗਿਆ ਹੈ ।ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਮ੍ਰਿਗ ਤ੍ਰਿਸ਼ਣਾ ਦਾ ਸ਼ਿਕਾਰ ਹੋ ਕੇ ‘ਆਪ’ ਵਿਧਾਇਕਾਂ ਨੂੰ ਟੋਹ ਰਹੀ ਹੈ ।

ਪੰਜਾਬ ਵਿਧਾਨ ਸਭਾ ਚ ਸ਼ੁਰੂ ਹੋਇਆ ਇਜਲਾਸ ਵਧਾ ਦਿੱਤਾ ਗਿਆ ਹੈ ।ਹੁਣ ਇਹ ਇਜਲਾਸ 3 ਅਕਤੂਬਰ ਤੱਕ ਚਲੇਗਾ । ਇਸ ਤੋਂ ਪਹਿਲਾਂ ਮੰਤਰੀ ਕੁਲਦੀਪ ਧਾਲੀਵਾਲ ਨੇ 30 ਸਤੰਬਰ ਤੱਕ ਇਜਲਾਸ ਚਲਾਉਣ ਦੀ ਗੱਲ ਕੀਤੀ ਸੀ ।ਓਧਰ ਵਿਰੋਧੀ ਪਾਰਟੀਆਂ ਵਲੋਂ ਮਾਨ ਸਰਕਾਰ ਵਲੋਂ ਪੇਸ਼ ਕੀਤੇ ਗਏ ਭਰੋਸਗੀ ਮਤੇ ਦਾ ਵਿਰੋਧ ਕੀਤਾ ਜਾ ਰਿਹਾ ਹੈ । ਭਾਜਪਾ ਵਲੋਂ ਤਾਂ ਵਿਧਾਨ ਸਭਾ ਦੇ ਬਾਹਰ ਮੋਕ ਸੈਸ਼ਨ ਚਲਾਇਆ ਜਾ ਰਿਹਾ ਹੈ ।