Victoria- ਬ੍ਰਿਟਿਸ਼ ਕੋਲੰਬੀਆ ’ਚ ਐਡਮ ਝੀਲ ਦੇ ਦੋਹੀਂ ਪਾਸੇ ਲੱਗੀ ਜੰਗਲ ਦੀ ਅੱਗ ਕਾਰਨ ਨੇੜੇ ਦੇ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਘਰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਫਾਇਰਫਾਈਰਜ਼ ਪਿਛਲੇ ਕਈ ਦਿਨਾਂ ਇਸ ਤੋਂ ਅੱਗ ’ਤੇ ਕਾਬੂ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਬੀਤੇ ਦਿਨ ਕੋਲੰਬੀਆ ਸ਼ੁਸਵੈਪ ਡਿਸਟ੍ਰਿਕ ਵਲੋਂ ਜਾਰੀ ਇੱਕ ਬਿਆਨ ’ਚ ਦੱਸਿਆ ਗਿਆ ਕਿ ਲੋਅਰ ਐਡਮਜ਼ ਝੀਲ ਦੇ ਜੰਗਲ ’ਚ ਲੱਗੀ ਅੱਗ ਹੌਲੀ-ਹੌਲੀ ਅੱਗੇ ਵਧ ਰਹੀ ਹੈ। ਜ਼ਿਲ੍ਹਾ ਪਸ਼ਾਸਨ ਦਾ ਕਹਿਣਾ ਹੈ ਕਿ ਭਾਈ ਧੂੰਏਂ ਕਾਰਨ ਇੱਥੇ ਦ੍ਰਿਸ਼ਟਤਾ ਘੱਟ ਰਹੀ ਹੈ, ਜਦਕਿ ਖ਼ੁਸ਼ਕ ਅਤੇ ਗਰਮ ਮੌਸਮ ਅੱਗ ਨੂੰ ਅੱਗੇ ਵਧਾਉਣ ’ਚ ਸਹਾਈ ਹੋ ਰਹੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ 90 ਤੋਂ ਵੱਧ ਸੰਪੱਤੀਆਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਹਨ ਅਤੇ ਝੀਲ ਦੇ ਦੂਜੇ ਪਾਸੇ ਬੁਸ਼ ਕ੍ਰੀਕ ਈਸਟ ਦੀ ਅੱਗ ਕਾਰਨ ਫਾਰੈਸਟ ਸਰਵਿਸ ਰੋਡ ’ਤੇ 13 ਸੰਪਤੀਆਂ ਨੂੰ ਐਤਵਾਰ ਦੁਪਹਿਰ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ।
ਦੱਸ ਦਈਏ ਕਿ ਐਡਮ ਝੀਲ ਦੇ ਜੰਗਲ ’ਚ ਪਿਛਲੇ ਕਈ ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਹੈ, ਜਿਸ ਨੇ ਹੁਣ ਤੱਕ ਬਹੁਤ ਵੱਡੇ ਰਕਬੇ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਅੱਗ ’ਤੇ ਬੀ. ਸੀ. ਫਾਇਰ ਸਰਵਿਸ ਦੇ ਕਰਮਚਾਰੀਆਂ ਵਲੋਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਨ੍ਹਾਂ ਦੀ ਮਦਦ ਲਈ ਕੈਨੇਡੀਅਨ ਹਥਿਆਰਬੰਦ ਫੌਜ ਨੇ ਮੌਕੇ ’ਤੇ ਪਹੁੰਚ ਕੇ ਮੋਰਚਾ ਸੰਭਾਲ ਲਿਆ ਹੈ ਤਾਂ ਅੱਗ ਨੂੰ ਜਲਦੀ ਤੋਂ ਜਲਦੀ ਕਾਬੂ ਹੇਠ ਕੀਤਾ ਜਾ ਸਕੇ।