Site icon TV Punjab | Punjabi News Channel

ਗੀਤਾ ਗੋਪੀਨਾਥ ਬਣੇਗੀ IMF ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ

ਵਾਸ਼ਿੰਗਟਨ : ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਗੀਤਾ ਗੋਪੀਨਾਥ, ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੁੱਖ ਅਰਥ ਸ਼ਾਸਤਰੀ, ਨੂੰ ਆਈਐੱਮਐੱਫ ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਜਾ ਰਹੀ ਹੈ। ਉਹ ਜੈਫਰੀ ਓਕਾਮੋਟੋ ਦੀ ਥਾਂ ਲਵੇਗੀ, ਜੋ ਅਗਲੇ ਸਾਲ ਦੇ ਸ਼ੁਰੂ ਵਿਚ ਆਈਐੱਮਐੱਫ ਛੱਡਣ ਦੀ ਯੋਜਨਾ ਬਣਾ ਰਹੇ ਹਨ।

5ਜੀ ਇੰਟਰਨੈਟ ਸੇਵਾਵਾਂ ਲਈ ਸਪੈਕਟ੍ਰਮ ਨਿਲਾਮੀ ਅਗਲੇ ਸਾਲ
ਨਵੀਂ ਦਿੱਲੀ : ਦੇਸ਼ ਵਿੱਚ 5ਜੀ ਇੰਟਰਨੈਟ ਸੇਵਾਵਾਂ ਲਈ ਸਪੈਕਟ੍ਰਮ ਨਿਲਾਮੀ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਦੀ ਸੰਭਾਵਨਾ ਹੈ।ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਨੇ ਪ੍ਰਸਤਾਵਿਤ ਨਿਲਾਮੀ ਲਈ ਸਪੈਕਟਰਮ ਦੀ ਕੀਮਤ ਲਈ ਇਕ ਪੱਤਰ ਜਾਰੀ ਕੀਤਾ ਹੈ।

ਸੂਰਜੀ ਤੇ ਪੌਣ ਊਰਜਾ ਵਧਾਉਣ ਦਾ ਟੀਚਾ ਹਾਸਲ
ਭਾਰਤ ਨੇ ਸੂਰਜੀ ਅਤੇ ਪੌਣ ਊਰਜਾ ਸਮੇਤ ਗੈਰ-ਜੀਵਾਸ਼ਮੀ ਊਰਜਾ ਸਰੋਤਾਂ ਦੀ ਹਿੱਸੇਦਾਰੀ ਨੂੰ ਕੁੱਲ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ ਦੇ 40 ਫੀਸਦੀ ਤੱਕ ਵਧਾਉਣ ਦਾ ਟੀਚਾ ਹਾਸਲ ਕੀਤਾ ਹੈ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ਵਿਚ ਦਿੱਤੀ ਗਈ।

ਗੰਦੇ ਪਾਣੀ ਨਾਲ ਚੱਲਣਗੀਆਂ ਗੱਡੀਆਂ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੀਐਸਆਰ ਨਾਲ ਗੰਦੇ ਪਾਣੀ ‘ਤੇ ਵਰਕਸ਼ਾਪ ਕਰਵਾਉਣ ਬਾਰੇ ਗੱਲ ਕੀਤੀ। ਜੋ ਸਫਲ ਹੋਏ। ਜਿਸ ਤੋਂ ਬਾਅਦ ਸਰਕਾਰ ਨਾਗਪੁਰ ਸ਼ਹਿਰ ਦਾ ਗੰਦਾ ਪਾਣੀ ਵੇਚ ਕੇ 325 ਕਰੋੜ ਰੁਪਏ ਸਾਲਾਨਾ ਕਮਾ ਲੈਂਦੀ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਇੰਨਾ ਹੀ ਨਹੀਂ ਸਰਕਾਰ ਹਰੀ ਹਾਈਡ੍ਰੋਜਨ ਨਾਲ ਚੱਲਣ ਵਾਲੀ ਪਬਲਿਕ ਟਰਾਂਸਪੋਰਟ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ‘ਚ ਸਰਕਾਰ ਨੇ ਪਾਇਲਟ ਪ੍ਰੋਜੈਕਟ ਲਈ ਫਰੀਦਾਬਾਦ ਦੇ ਤੇਲ ਖੋਜ ਕੇਂਦਰ ਤੋਂ ਗ੍ਰੀਨ ਹਾਈਡ੍ਰੋਜਨ ਲਿਆ ਹੈ।

ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 262 ਅੰਕਾਂ ਤੋਂ ਵਧਿਆ
ਮੁੰਬਈ : ਏਸ਼ੀਆਈ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਦੇ ਵਿਚਕਾਰ ਇਨਫੋਸਿਸ, ਆਈਸੀਆਈਸੀਆਈ ਬੈਂਕ ਅਤੇ ਐਚਡੀਐਫਸੀ ਦੇ ਸ਼ੇਅਰਾਂ ਵਿਚ ਵਾਧੇ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 262 ਅੰਕਾਂ ਤੋਂ ਵੱਧ ਵਧਿਆ। 30 ਸ਼ੇਅਰਾਂ ਵਾਲਾ ਸੂਚਕਾਂਕ ਸ਼ੁਰੂਆਤੀ ਸੌਦਿਆਂ ‘ਚ 262.86 ਅੰਕ ਜਾਂ 0.45 ਫੀਸਦੀ ਵਧ ਕੇ 58,724.15 ‘ਤੇ ਕਾਰੋਬਾਰ ਕਰ ਰਿਹਾ ਸੀ।

ਟੀਵੀ ਪੰਜਾਬ ਬਿਊਰੋ

Exit mobile version