Stay Tuned!

Subscribe to our newsletter to get our newest articles instantly!

Literature Punjab

ਗ਼ਜ਼ਲ

ਮੇਰੀ ਔਕਾਤ ਨੂੰ ਪਰਖਦੇ- ਪਰਖਦੇ
ਉਹ ਤਾਂ ਆਪਣੀ ਹੀ ਔਕਾਤ ਨੂੰ ਭੁਲ ਗਏ।
ਚੰਨ ‘ਤੇ ਥੁੱਕੀਏ ਤਾਂ ਅਪਣੇ ਹੀ ਮੂੰਹ ‘ਤੇ ਪਵੇ
ਕੁਝ ਸਿਆਣੇ ਵੀ ਇਸ ਬਾਤ ਨੂੰ ਭੁਲ ਗਏ।

ਉਹ ਤਾਂ ਖੁਦ ਨੂੰ ਪੈਗੰਬਰ ਸਮਝਦੇ ਰਹੇ
ਖ਼ੁਦ ਨੂੰ ਧਰਤੀ ਤੇ ਅੰਬਰ ਸਮਝਦੇ ਰਹੇ
ਉਹ ਜੋ ਖ਼ੁਦ ਨੂੰ ਖ਼ੁਦਾ ਸੀ ਸਮਝਦੇ ਉਹੀ
ਅਪਣੇ ਅਸਲੇ ਅਤੇ ਜ਼ਾਤ ਨੂੰ ਭੁਲ ਗਏ।

ਕਰਜ਼ ਦਿੱਲੀ ਨੇ ਸਾਡਾ ਹੈ ਦੇਣਾ ਬੜਾ
ਜੇ ਅਸੀਂ ਚੁੱਪ ਰਹੇ ਤਾਂ ਹੈ ਮਿਹਣਾ ਬੜਾ
ਸਾਨੂੰ ਇਤਿਹਾਸ ਨੇ ਮਾਫ਼ ਕਰਨਾ ਨਹੀਂ
ਜੇ ਚੁਰਾਸੀ ਦੇ ਹਾਲਾਤ ਨੂੰ ਭੁਲ ਗਏ।

ਵਿਸ਼ਵ ਵਿਦਿਆਲਿਆਂ ਵਿਚ ਵਿਕਣ ਡਿਗਰੀਆਂ
ਤੇ ਨਿਆਂਪਾਲਿਕਾ ਵਿਚ ਨਿਆਂ ਵਿਕ ਰਿਹਾ
ਹੁਣ ਤਾਂ ਨੇਤਾ ਹੀ ਅੱਜ ਦੇ ਨਬੀ ਬਣ ਗਏ
ਲੋਕ ਨਾਨਕ ਤੇ ਸੁਕਰਾਤ ਨੂੰ ਭੁਲ ਗਏ।

ਇਕ ਸਮਾਂ ਸੀ ਕਿ ਇਨਸਾਨ ਦੀ ਹੋਂਦ ਨੂੰ
ਚੰਨ – ਤਾਰੇ ਸਲਾਮਾਂ ਸੀ ਕਰਦੇ ਸਦਾ
ਹੁਣ ਤਾਂ ਨੇਰੇ ਦੀ ਸੱਤਾ ਵਧੀ ਜਾ ਰਹੀ
ਹੁਣ ਤਾਂ ਜੁਗਨੂੰ ਵੀ ਪਰਭਾਤ ਨੂੰ ਭੁਲ ਗਏ।

-ਅਮਰੀਕ ਡੋਗਰਾ

ਸੰਪਰਕ : 9814152223

Balwant Singh

About Author

Leave a comment

You may also like

News Punjab Punjab Politics Trending

Simarjit Bains ਤੇ ਅਕਾਲੀ ਲੀਡਰ Gurdeep Gosha ਸਣੇ ਕਈਆਂ ਖ਼ਿਲਾਫ਼ ਕੇਸ ਦਰਜ

ਲੁਧਿਆਣਾ: ਬੀਤੇ ਦਿਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਮਰਥਕਾਂ ਦੀ ਯੂਥ ਅਕਾਲੀ ਦਲ ਦੇ
News Punjab Punjab 2022 Punjab Politics

…ਹੁਣ ਕਾਂਗਰਸ ਹਾਈਕਮਾਂਡ ਲਵੇਗੀ ਕੈਪਟਨ ਦੀਆਂ ਰਿਪੋਰਟਾਂ ! ਲੱਗਣਗੀਆਂ ਸ਼ਿਕਾਇਤਾਂ…ਮਿਲੇਗੀ ਸਜ਼ਾ!

ਟੀਵੀ ਪੰਜਾਬ ਬਿਊਰੋ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕਾਂਗਰਸ ਵਿੱਚ ਸ਼ੁਰੂ ਹੋਇਆ ਘਰੇਲੂ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੰਜ