ਅੰਮ੍ਰਿਤਸਰ- ਜੇਲ੍ਹਾਂ ‘ਚ ਬੰਦ ਬੰਦੀ ਸਿੰਘਾਂ ਦੀ ਰਾਹਈ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਦੀ ਮਿਹਨਤ ਰੰਗ ਲਿਆਈ ਹੈ ।1991 ‘ਚ ਕਰਨਾਟਕ ਕੋਰਟ ਵਲੋਂ ਸੁਣਾਈ ਊਮਰ ਕੈਦ ਦੀ ਸਜ਼ਾ ਭੁਗਤ ਰਹੇ ਗੁਰਦੀਪ ਸਿੰਘ ਖੇੜਾ ਨੂੰ ਅੱਠ ਹਫਤਿਆਂ ਦੀ ਪੈਰੋਲ ਮਿਲ ਗਈ ਹੈ । ਹਾਲਾਂਕਿ ਪੈਰੋਲ 6 ਫਰਵਰੀ ਨੂੰ ਦਿੱਤੀ ਗਈ ਹੈ ਪਰ ਖਬਰ ਹੁਣ ਸੁਰਖੀਆਂ ਚ ਆਈ ਹੈ । ਗੁਰਦੀਪ ਖੇੜਾ ‘ਤੇ ਦਿੱਲੀ ਅਤੇ ਕਰਨਾਟਕ ਦੇ ਬਿਦਰ ਚ ਬੰਬ ਧਮਾਕੇ ਕਰਨ ਦੇ ਇਲਜ਼ਾਮ ਸਣ । ਮਿਲੀ ਜਾਣਕਾਰੀ ਦੇ ਅੰਮ੍ਰਿਤਸਰ ਦੇ ਰਇਆ ਚ ਪੈਨਦੇ ਪਿੰਡ ਜੱਲੂਪੁਰ ਖੇੜਾ ਦਾ ਵਸਨੀਕ 8 ਤਰੀਕ ਨੂੰ ਆਪਣੇ ਘਰ ਪੁੱਜ ਗਿਆ ਹੈ । ਅਤੇ ਫਿਲਹਾਲ ਹੁਣ ਆਪਣੇ ਪਰਿਵਾਰ ਦੇ ਨਾਲ ਹੈ । ਜ਼ਿਕਰਯੋਗ ਹੈ ਕਿ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੋ ਸੰਘਰਸ਼ ਵਿੱਡੀਆ ਗਿਆ ਹੈ ,ਉਸ ਚ ਗੁਰਦੀਪ ਖਹਿੜਾ ਦਾ ਨਾਂ ਵੀ ਸ਼ਾਮਿਲ ਹੈ ।ਫਿਲਹਾਲ ਮੋਰਚੇ ਵਲੋਂ ਇਸ ਪੈਰੋਲ ਬਾਬਤ ਕੋਈ ਪਰਤੀਕਰਮ ਜਾਰੀ ਨਹੀਂ ਕੀਤਾ ਗਿਆ ਹੈ ।
ਬੰਬ ਧਮਾਕਿਆਂ ਦੇ ਦੋਸ਼ੀ ਗੁਰਦੀਪ ਖੇੜਾ ਨੂੰ ਮਿਲੀ ਦੋ ਮਹੀਨਿਆਂ ਦੀ ਪੈਰੋਲ
