ਜਲੰਧਰ- ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਤੋਂ ਬਾਅਦ ਕਿਸਾਨ ਫਿਰ ਭੜਕ ਗਏ ਹਨ.ਕਿਸਾਨ ਨੇਤਾ ਤੋਂ ਸਿਆਸਤ ਚ ਆਏ ਗਰੁਨਾਮ ਚੜੂਨੀ ਨੇ ਤੋਮਰ ਨੂੰ ਜਵਾਬ ਦਿੱਤਾ ਹੈ.ਸੋਸ਼ਲ ਮੀਡੀਆ ‘ਚ ਜਾਰੀ ਇੱਕ ਪੋਸਟ ਰਾਹੀਂ ਚੜੂਨੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਹੈ ਕੀ ਕਿਸਾਨਾ ਨੂੰ ਕਮਜ਼ੋਰ ਸਮਝ ਕੇ ਸਰਕਾਰ ਇੱਕ ਵਾਰ ਫਿਰ ਗਲਤੀ ਕਰਨ ਦੇ ਮੂਡ ਚ ਹੈ.ਚੜੂਨੀ ਨੇ ਸਾਫ ਸ਼ਬਦਾਂ ਚ ਕੇਂਦਰ ਸਰਕਾਰ ਨੂੰ ਕਿਹਾ ਹੈ ਕੀ ਇਸ ਵਾਰ ਅੰਦੋਲਨ ਸੜਕ ‘ਤੇ ਨਹੀਂ ਬਲਿਕ ਸੰਸਦ ਦੇ ਅੰਦਰ ਹੋਵੇਗਾ.ਸਰਕਾਰ ਇਨਾਂ ਖੇਤੀ ਕਨੂੰਨਾ ਖਿਲਾਫ ਜੇਕਰ ਫਿਰ ਤੌ ਕੋਈ ਹਰਕਤ ਕਰਦੀ ਹੈ ਤਾਂ ਇਸ ਵਾਰ ਕਿਸਾਨ ਸੰਸਦ ਦੇ ਅੰਦਰ ਜਾਣਗੇ ਫਿਰ ਚਾਹੇ ਸਰਕਾਰ ਕਿਸਾਨਾਂ ਨੂੰ ਗੋਲੀ ਕਿਉਂ ਨਾ ਮਾਰ ਦੇਵੇ.
ਤੋਮਰ ‘ਤੇ ਭੜਕੇ ਚੜੂਨੀ,ਦਿੱਤੀ ਸਿੱਧੀ ਚਿਤਾਵਨੀ
