ਭਾਜਪਾ ਨੂੰ ਝਟਕਾ,ਮਦਨ ਮੋਹਨ ਮਿੱਤਲ ਭਾਜਪਾ ਛੱਡ ਅਕਾਲੀ ਦਲ ‘ਚ ਹੋਏ ਸ਼ਾਮਿਲ

ਚੰਡੀਗੜ੍ਹ- ਅਕਾਲੀ ਦਲ ਨੇ ਆਪਣੀ ਪੁਰਾਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ.ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਮਦਨ ਮੋਹਨ ਮਿੱਤਲ ਨੇ ਭਾਰਤੀ ਜਨਤਾ ਪਾਰਟੀ ਛੱਡ ਦਿੱਤੀ ਹੈ.ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਚ ਸ਼ਾਮਿਲ ਕੀਤਾ ਹੈ.ਆਪਣੇ ਚਹੇਤੇ ਨੂੰ ਟਿਕਟ ਨਾ ਮਿਲਣ ਕਾਰਣ ਮਿੱਤਲ ਭਾਜਪਾ ਹਾਈਕਮਾਨ ਤੋਂ ਨਾਰਾਜ਼ ਸਨ.ਸੁਖਬੀਰ ਨੇ ਮਦਨ ਮੋਹਨ ਮਿੱਤਲ ਦਾ ਪਾਰਟੀ ਚ ਸਵਾਗਤ ਕਰ ਉਨ੍ਹਾਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ.ਇਸਦੇ ਨਾਲ ਹੀ ਮਿੱਤਲ ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਹਲਕਾ ਇੰਚਾਰਜ ਵੀ ਐਲਾਣਿਆ ਗਿਆ.

ਅਕਾਲੀ-ਭਾਜਪਾ ਗਠਜੋੜ ਦੇ ਵਿਰੋਧੀ ਰਹੇ ਮਿੱਤਲ ਨੇ ਅਕਾਲੀ ਦਲ ਚ ਸ਼ਾਮਿਲ ਹੁੰਦਿਆ ਹੀ ਸੁਰ ਬਦਲ ਲਏ.ਆਪਣੇ ਸੰਬੋਧਨ ਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਕਰਵਾਉਣ ਚ ਉਨ੍ਹਾਂ ਦੀ ਪ੍ਰਮੁੱਖ ਭੂਮਿਕਾ ਰਹੀ ਹੈ.ਮਦਨ ਮੋਹਨ ਮਿੱਤਲ ਨੇ ਸੁਖਬੀਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਨਣਾ ਵੇਖਨਾ ਚਾਹੁੰਦੇ ਹਨ.

ਮਿੱਤਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੜੇ ਹੀ ਦੁੱਖੀ ਮਨ ਨਾਲ ਭਾਜਪਾ ਛੱਡੀ ਹੈ.ਮਿੱਤਲ ਮੁਤਾਬਿਕ ਪਾਰਟੀ ਨੇ ਵਾਅਦੇ ਮੁਤਾਬਿਕ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ.