ਨਵੀਂ ਦਿੱਲੀ- ਪੰਜਾਬ ਵਿਧਾਨ ਸਭਾ ਚੋਣਾ ਚ ਕਾਂਗਰਸ ਹਾਈਕਮਾਨ ਵਲੋਂ ਬਤੌਰ ਆਬਜ਼ਰਵਰ ਲਗਾਏ ਗਏ ਯੂਵਾ ਨੇਤਾ ਹਾਰਦਿਕ ਪਟੇਲ ਨੇ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਹੈ । ਹਾਰਦਿਕ ਬੀਤੇ ਦਿਨੀ ਰਾਜਸਥਾਨ ਚ ਹੋਏ ਕਾਂਗਰਸ ਦੇ ਚਿੰਤਨ ਸ਼ਿਵਰ ਚ ਵੀ ਨਹੀਂ ਗਏ ਸਨ ।ਹਾਰਦਿਕ ਨੇ ਟਵੀਟ ਕਰਕੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ ।
ਹਾਰਦਿਕ ਨੇ ਟਵੀਟ ਕੀਤਾ ਕਿ ਮੈਂ ਦਲੇਰੀ ਨਾਲ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ ।ਮੈਨੂੰ ਯਕੀਨ ਹੈ ਕਿ ਮੇਰੇ ਫੈਸਲੇ ਦਾ ਮੇਰੇ ਸਾਥੀ ਅਤੇ ਗੁਜਰਾਤ ਦੇ ਲੋਕ ਸਵਾਗਤ ਕਰਣਗੇ ।ਮੈਨੂੰ ਵਿਸ਼ਵਾਸ ਹੈ ਕਿ ਮੇਰੇ ਇਸ ਕਦਮ ਤੋਂ ਬਾਅਦ ਮੈਂ ਭਵਿੱਖ ਵਿੱਚ ਗੁਜਰਾਤ ਲਈ ਸੱਚਮੁੱਚ ਸਕਰਾਤਮਕ ਕੰਮ ਕਰ ਸਕਾਂਗਾ ।
ਗੁਜਰਾਤ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਹਾਰਦਿਕ ਦੇ ਜਾਣ ਨੂੰ ਕਾਂਗਰਸ ਪਾਰਟੀ ਲਈ ਝਟਕਾ ਮੰਨਿਆ ਜਾ ਰਿਹਾ ਹੈ ।ਮਿਲੀ ਜਾਣਕਾਰੀ ਮੁਤਾਬਿਕ ਹਾਰਦਿਕ ਪਟੇਲ ਪਿਛਲੇ ਕੁੱਝ ਸਮੇਂ ਤੋਂ ਪਾਰਟੀ ਹਾਈਕਮਾਨ ਤੋਂ ਨਾਰਾਜ਼ ਚੱਲ ਰਹੇ ਸਨ । ਨਾਰਾਜ਼ਗੀ ਜ਼ਾਹਿਰ ਕਰਨ ਦੇ ਬਾਵਜੂਦ ਵੀ ਪਾਰਟੀ ਵਲੋਂ ਉਨ੍ਹਾਂ ਵੱਲ ਕੋਈ ਕਾਸ ਤੱਵਜੋ ਨਹੀਂ ਦਿੱਤੀ ਗਈ ।ਚਰਚਾ ਹੈ ਕਿ ਗੁਜਰਾਤ ਦਾ ਇਹ ਪਾਟੀਦਾਰ ਨੇਤਾ ਜਲਦ ਹੀ ਆਮ ਆਦਮੀ ਪਾਰਟੀ ਦਾ ਝਾੜੂ ਫੜ ਸਕਦਾ ਹੈ ।