ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਐਤਵਾਰ ਰਾਤ ਨੂੰ ਹੀ ਲਖੀਮਪੁਰ ਖੀਰੀ ਲਈ ਨਿਕਲ ਪਈ ਸੀ। ਉਨ੍ਹਾਂ ਨੂੰ ਪਹਿਲਾਂ ਲਖਨਊ ਵਿਚ ਹੀ ਰੋਕਿਆ ਗਿਆ ਫਿਰ ਸੀਤਾਪੁਰ ’ਚ ਰੋਕ ਲਿਆ ਗਿਆ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ। ਪਿ੍ਰਅੰਕਾ ਗਾਂਧੀ ਨੂੰ ਸੀਤਾਪੁਰ ਦੇ ਇਕ ਗੈਸਟ ਹਾਊਸ ’ਚ ਰੱਖਿਆ ਗਿਆ। ਜਿੱਥੇ ਕਾਫੀ ਗੰਦਗੀ ਸੀ, ਜਿਸ ’ਤੇ ਪਿ੍ਰਅੰਕਾ ਨੇ ਖ਼ੁਦ ਝਾੜੂ ਚੁੱਕਿਆ ਅਤੇ ਸਫ਼ਾਈ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ, ਜਿੱਥੇ ਉਹ ਕਮਰੇ ਵਿਚ ਝਾੜੂ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ।
ਹਿਰਾਸਤ ’ਚ ਪਿ੍ਰਅੰਕਾ ਨੂੰ ਗੰਦੇ ਗੈਸਟ ਹਾਊਸ ’ਚ ਰੱਖਿਆ
