ਫਰੀਦਕੋਟ : ਬੇਅਦਬੀ ਕਾਂਡ ਦੇ ਨਾਲ ਨਾਲ ਬਹਿਬਲ ਕਲਾਂ ਅਤੇ ਕੋਟਕਪੂਰਾ ਗ਼ੋਲੀ ਕਾਂਡ ਦੇ ਸੰਬੰਧੀ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਗਾਏ ਗਏ ਬਰਗਾੜੀ ਇਨਸਾਫ ਮੋਰਚੇ ਦੌਰਾਨ ਅੱਜ 14 ਵੇਂ ਦਿਨ ਪੰਜ ਸਿੰਘਾਂ ਨੇ ਗ੍ਰਿਫਤਾਰੀ ਦਿੱਤੀ। ਗੁਰਦਾਸਪੁਰ ਜਿਲ੍ਹੇ ਦੇ ਗੁਰਬਚਨ ਸਿੰਘ ਪਵਾਰ, ਬਲਜੀਤ ਸਿੰਘ ਅਮੀਪੁਰ, ਹਰਪਿੰਦਰ ਸਿੰਘ,ਧੰਨਰਾਜ ਸਿੰਘ ਅਤੇ ਅਜੈਬ ਸਿੰਘ ਸਣੇ ਪੰਜ ਸਿੰਘਾਂ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜੱਥੇ ਦੇ ਰੂਪ ਵਿਚ ਚੱਲ ਕੇ ਮੋਰਚੇ ਵਾਲੇ ਸਥਾਨ ਤੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।
ਟੀਵੀ ਪੰਜਾਬ ਬਿਊਰੋ
Filed under

