ਕੋਰੋਨਾ ਦੇ ਬਹਾਨੇ ਚੋਣਾਂ ਟਾਲਨ ਦੀ ਤਿਆਰੀ ‘ਚ ਵਿਰੋਧੀ- ਚੰਨੀ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਸ਼ ਦੇ ਵੱਖ ਵੱਖ ਸੂਬਿਆਂ ਚ ਲੱਗ ਰਹੇ ਨਾਈਟ ਕਰਫਿਊ ਤੋਂ ਨਾਰਾਜ਼ ਹੋ ਗਏ ਹਨ.ਚੰਨੀ ਦੇ ਮੁਤਾਬਿਕ ਭਾਰਤੀ ਜਨਤਾ ਦੇ ਰਾਜ ਵਾਲੇ ਸੂਬੇ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨਾਈਟ ਕਰਫਿਊ ਲਗਾ ਕੇ ਚੋਣਾ ਟਾਲਣ ਦੀ ਕੋਸ਼ਿਸ਼ ਚ ਹਨ.ਚੰਨੀ ਮੁਤਾਬਿਕ ਕਾਂਗਰਸ ਦੀ ਜਿੱਤ ਨੂੰ ਵੇਖਦਿਆਂ ਹੋਇਆਂ ਵਿਰੋਧੀ ਪਾਰਟੀਆਂ ਵਲੋਂ ਸਾਜਿਸ਼ ਰੱਚੀ ਜਾ ਰਹੀ ਹੈ.ਸੀ.ਐੱਮ ਦਾ ਕਹਿਣਾ ਹੈ ਕੀ ਜੇਕਰ ਅੱਜ ਵੀ ਪੰਜਾਬ ਚ ਚੋਣਾ ਹੋ ਜਾਂਦੀਆਂ ਹਨ ਤਾਂ ਕਾਂਗਰਸ ਪਾਰਟੀ ਹੀ ਜੇਤੂ ਰਹੇਗੀ.

ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਭਾਸ਼ ਸ਼ਰਮਾ ਨੇ ਚੰਨੀ ਦੇ ਬਿਆਨ ਦੀ ਨਿਖੇਦੀ ਕੀਤੀ ਹੈ.ਭਾਜਪਾ ਦਾ ਕਹਿਣਾ ਹੈ ਕੀ ਕਾਂਗਰਸ ਦੀ ਹਾਰ ਨੂੰ ਦੇਖ ਸੀ.ਐੱਮ ਨੇ ਪਹਿਲਾਂ ਤੋ ਹੀ ਬਹਾਣੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ.ਆਪ ਵਿਧਾਇਕ ਅਮਨ ਅਰੋੜਾ ਨੇ ਵੀ ਭਾਜਪਾ ਦੇ ਸੁਰ ਨਾਲ ਸੁਰ ਮਿਲਾਉਂਦੇ ਹੋਏ ਚੰਨੀ ਦੇ ਬਿਆਨ ਨੂੰ ਮਖੌਲ ਦੱਸਿਆ ਹੈ.ਅਰੋੜਾ ਮੁਤਾਬਿਕ ਚੰਨੀ ਕਾਂਗਰਸ ਦੀ ਅੰਦਰੁਨੀ ਫੁੱਟ ਤੋਂ ਦੁੱਖੀ ਹੋ ਕੇ ਬੇਤੁਕੀ ਬਿਆਨਬਾਜੀ ਕਰ ਰਹੇ ਹਨ.

ਓਧਰ ਅਕਾਲੀ ਦਲ ਨੇ ਹੈਰਾਨ ਕਰਦਿਆਂ ਹੋਇਆ ਸੀ.ਐੱਮ ਚੰਨੀ ਦੇ ਬਿਆਨ ਦਾ ਸਮਰਥਨ ਕੀਤਾ ਹੈ.ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਮੁਤਾਬਿਕ ਭਾਰਤੀ ਜਨਤਾ ਪਾਰਟੀ ਵਲੋਂ ਦੂਜੇ ਪਾਰਟੀਆਂ ਚ ਸੰਨ ਲਗਾਉਣ ਲਈ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.ਅਕਾਲੀ ਦਲ ਨੇ ਇਲਜ਼ਾਮ ਲਗਾਇਆ ਹੈ ਕੀ ਦੇਸ਼ ਚ ਕੋਰੋਨਾ ਦਾ ਖੌਫ ਬਣਾ ਕੇ ਭਾਰਤੀ ਜਨਤਾ ਪਾਰਟੀ ਆਪਣੇ ਹੱਕ ਚ ਮਾਹੌਲ ਬਨਾਉਣ ਲਈ ਚੋਣਾਂ ਟਾਲਣ ਦੀ ਕੋਸ਼ਿਸ਼ ਕਰ ਰਹੀ ਹੈ.