ਸਿੱਧੂ ਨੂੰ ਦਾਰਸ਼ਨਿਕ ਘੋੜਾ ਬਣਾ ਗੱਚਾ ਦੇ ਗਏ ਰਾਹੁਲ ਗਾਂਧੀ,ਨਹੀਂ ਕੀਤਾ ਸੀ.ਐੱਮ ਚਿਹਰੇ ਦਾ ਐਲਾਨ

ਜਲੰਧਰ- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨੂੰ ਨਿਰਾਸ਼ ਕਰਦਿਆਂ ਹੋਇਆਂ ਇਹ ਸਾਫ ਕਰ ਦਿੱਤਾ ਹੈ ਕਿ ਪੰਜਾਬ ਦੇ ਸੀ.ਐੱਮ ਉਮੀਦਵਾਰ ਦਾ ਐਲਾਨ ਕਾਂਗਰਸ ਹਾਈਕਮਾਨ ਨਹੀਂ ਸਗੋਂ ਪੰਜਾਬ ਦੀ ਜਨਤਾ ਕਰੇਗੀ.ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਵਲੋਂ ਸਟੇਜ਼ ‘ਤੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਰਾਹੁਲ ਗਾਂਧੀ ਵਲੋਂ ਸੀ.ਐੱਮ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ.
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਇਸ਼ਾਰਾ ਕੀਤਾ ਕਿ ਇਹ ਚਿਹਰਾ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਦੇ ਵਿੱਚੋਂ ਹੀ ਇੱਕ ਹੋਵੇਗਾ.

ਜਲੰਧਰ ਚ ਹੋਈ ਵਰਚੂਅਲ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਅੰਦਾਜ਼ ਚ ਹੀ ਰਾਹੁਲ ਗਾਂਧੀ ਅੱਗੇ ਪੇਸ਼ ਆਏ.ਪੰਜ ਮਿਨਟ ਦੇ ਭਾਸ਼ਣ ਦੌਰਾਨ ਸਿੱਧੂ ਨੇ ਪੰਜਾਬ ਮਾਡਲ ਦੀ ਬਜਾਏ ਕਾਂਗਰਸ ਹਾਈਕਮਾਨ ਨੂੰ ਸੀ.ਐੱਮ ਉਮੀਦਵਾਰ ਐਲਾਣਨ ਦਾ ਰਾਗ ਅਲਾਪਿਆ.ਸਿੱਧੂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਜਲਦ ਹੀ ਪੰਜਾਬ ਦੇ ਲੋਕਾਂ ਨੂੰ ਦੱਸ ਦੇਣ ਕਿ ਪੰਜਾਬ ਨੂੰ ਬਿਹਤਰ ਕੌਣ ਬਣਾਵੇਗਾ.ਲੋਕਾਂ ਨੂੰ ਪਤਾ ਲੱਗ ਜਾਵੇ ਕਿ ਉਹ ਕਿਹੜਾ ਚਿਹਰਾ ਹੈ ਜੋ ਪੰਜਾਬ ਨੂੰ ਕਰਜ਼ੇ ੳਤੇ ਨਸ਼ੇ ਤੋਂ ਰਾਹਤ ਦਿਲਵਾਏਗਾ.ਸਿੱਧੂ ਹਾਈਕਮਾਨ ਨੂੰ ਮਿੱਠਾ ਦਬਕਾ ਮਾਰਨਾ ਵੀ ਨਹੀਂ ਭੁੱਲੇ.ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਨੂੰ ਚਿਹਰਾ ਦੇਣ ,ਉਹ ਦਰਸ਼ਨੀ ਘੌੜਾ ਨਹੀਂ ਬਨਣਾ ਚਾਹੁੰਦੇ ਹਨ.

ਦੂਜੇ ਪਾਸੇ ਚੰਨੀ ਨੇ ਵੀ ਆਪਣੇ ਸੰਬੋਧਨ ਚ ਰਾਹੁਲ ਗਾਂਧੀ ਨੂੰ ਇਸ਼ਾਰਾ ਕਰ ਦਿੱਤਾ.ਪੰਜਾਬ ਦੀ ਜਨਤਾ ਦੇ ਮੌਢੇ ‘ਤੇ ਬੰਦੂਕ ਰਖ ਚੰਨੀ ਨੇ ਕਿਹਾ ਕਿ ਪੰਜਾਬ ਨੂੰ ਅਜੇ ਜੋ 111 ਦਿਨਾਂ ਦੀ ਸਰਕਾਰ ਬਣੀ ਹੈ ਉਸ ਨੂੰ ਹੋਰ ਵਧਾਇਆ ਜਾਵੇ.ਚੰਨੀ ਨੇ ਕਾਂਗਰਸ ਹਾਈਕਮਾਨ ਨੂੰ ਇਕੱ ਮਪਾਸੇ ਆਪਣੀ ਉਮਦਿਵਾਰੀ ਦਾ ਇਸ਼ਾਰਾ ਕੀਤਾ ਤਾਂ ਦੂਜੇ ਪਾਸੇ ਰਾਹੁਲ ਗਾਂਧੀ ਨੂੰ ਨਵਜੋਤ ਸਿੱਧੂ ਦੇ ਨਾਂ ਐਲਾਣਨ ਦੀ ਅਪੀਲ ਕੀਤੀ.ਚੰਨੀ ਨੇ ਕਿਹਾ ਕਿ ਉਹ ਸੀ.ਐੱਮ ਉਮੀਦਵਾਰ ਬਨਣ ਦੇ ਹੱਕ ਚ ਨਹੀਂ ਹਨ.ਗੱਲਾਂ ਗੱਲਾਂ ਚ ਚੰਨੀ ਸਿੱਧੂ ਨੂੰ ਨਸੀਹਤ ਵੀ ਦੇ ਗਏ.