ਹਰਦੀਪ ਨਿੱਝਰ ਕਤਲਕਾਂਡ : ਕੈਨੇਡਾ ਪੁਲਿਸ ਦਾ ਵੱਡਾ ਖੁਲਾਸਾ, ਤਿੰਨ ਕਾਬੂ

ਡੈਸਕ- ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ਵਿਚ 3 ਭਾਰਤੀ ਨੌਜਵਾਨਾਂ ਨੂੰ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਦਾਅਵਾ ਕੈਨੇਡਾ ਪੁਲਿਸ ਵੱਲੋਂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਰੋਇਲ ਮਾਊਂਟਰੀਅਲ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਬਰਾੜ, ਕਮਲ ਪ੍ਰੀਤ ਤੇ ਕਰਨਦੀਪ ਵਜੋਂ ਹੋਈ ਹੈ ਤੇ ਇਹ ਤਿੰਨੇ ਵੱਡੇ ਬਦਮਾਸ਼ ਦੇ ਸਾਥੀ ਦੱਸੇ ਜਾ ਰਹੇ।

ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਤਿੰਨੇ ਨੌਜਵਾਨ 2021 ਵਿਚ ਵਿਜੀਟਰ ਵੀਜ਼ਾ ‘ਤੇ ਕੈਨੇਡਾ ਗਏ ਸਨ, ਉਸ ਦੌਰਾਨ ਇਨ੍ਹਾਂ ਨੇ ਕਤਲ ਦੀ ਸਾਜਿਸ਼ ਰਚੀ ਸੀ। ਤਿੰਨਾਂ ਸ਼ੂਟਰਾਂ ਵੱਲੋਂ ਵੱਖਵਾਦੀ ਹਰਦੀਪ ਨਿੱਝਰ ਦਾ ਕਤਲ ਕੀਤਾ ਜਾਂਦਾ ਹੈ ਤੇ ਕਈ ਮਹੀਨਿਆਂ ਤੋਂ ਪੁਲਿਸ ਇਨ੍ਹਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ।

ਦੱਸ ਦੇਈਏ ਕਿ ਭਾਰਤ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਚੁੱਕਿਆ ਹੈ। ਨਿੱਝਰ ਕਤਲ ਮਾਮਲੇ ਤੋਂ ਬਾਅਦ ਹੀ ਭਾਰਤ-ਕੈਨੇਡਾ ਸਬੰਧਾਂ ਵਿਚ ਮਤਭੇਦ ਵੀ ਪੈਦਾ ਹੋਏ ਸਨ ਤੇ ਭਾਰਤੀ ਵਿਦੇਸ਼ ਮੰਤਰੀ ਵੱਲੋਂ ਦੋਸ਼ਾਂ ਨੂੰ ਨਕਾਰਿਆ ਗਿਆ ਸੀ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਸਰੀ ਦੇ ਗੁਰੂ ਨਾਨਕ ਦੇ ਗੁਰਦੁਆਰੇ ਦੀ ਪਾਰਕਿੰਗ ਵਿਚ ਇਨ੍ਹਾਂ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਨਿੱਝਰ ਦਾ ਕਤਲ ਕੀਤਾ ਜਾਂਦਾ ਹੈ। ਇਸ ਮਾਮਲੇ ਵਿਚ ਪੁਲਿਸ ਜਾਂਚ ਕਰ ਰਹੀ ਸੀ ਤੇ ਇਸੇ ਵਿਚ ਵੱਡੀ ਸਫਲਤਾ ਹਾਸਲ ਕਰਦੇ ਹੋਏ 3 ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।