● On air now · ਟੀਵੀ ਪੰਜਾਬ

Punjabi News · Since 2013

Breaking

ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲਾ ਦੀ ਹਾਲਤ ਵਿਗੜੀ, ਅਟੈਕ ਦਾ ਖ਼ਤਰਾ

ਫਰੀਦਕੋਟ – ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਦੀ ਸੋਮਵਾਰ ਨੂੰ ਤੀਜੇ ਦਿਨ ਸਿਹਤ ਵਿਗੜ ਗਈ। ਡਾਕਟਰਾਂ ਅਨੁਸਾਰ ਸ਼ੂਗਰ ਦਾ ਪੱਧਰ ਘੱਟ ਗਿਆ ਹੈ। ਇਸ ਕਾਰਨ ਅਟੈਕ ਹੋਣ ਦਾ ਖਤਰਾ ਹੈ। ਡਾਕਟਰਾਂ ਨੇ ਕਿਸਾਨ ਆਗੂ ਨੂੰ ਹਸਪਤਾਲ…


ਫਰੀਦਕੋਟ – ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਦੀ ਸੋਮਵਾਰ ਨੂੰ ਤੀਜੇ ਦਿਨ ਸਿਹਤ ਵਿਗੜ ਗਈ। ਡਾਕਟਰਾਂ ਅਨੁਸਾਰ ਸ਼ੂਗਰ ਦਾ ਪੱਧਰ ਘੱਟ ਗਿਆ ਹੈ। ਇਸ ਕਾਰਨ ਅਟੈਕ ਹੋਣ ਦਾ ਖਤਰਾ ਹੈ। ਡਾਕਟਰਾਂ ਨੇ ਕਿਸਾਨ ਆਗੂ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਡੱਲੇਵਾਲਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਪ੍ਰਸ਼ਾਸਨ ਡੱਲੇਵਾਲਾ ਨੂੰ ਜ਼ਬਰਦਸਤੀ ਹਸਪਤਾਲ ਲੈ ਜਾ ਸਕਦਾ ਹੈ। ਕਾਬਿਲੇਗ਼ੌ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਵੱਲੋਂ ਕਈ ਮਹੀਨਿਆਂ ਬਾਅਦ ਮੀਟਿੰਗਾਂ ਕਰਨ ਦੇ ਬਾਵਜੂਦ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਵਿਰੋਧ ‘ਚ 16 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਦੇ ਕੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਸੀ।

ਡੱਲੇਵਾਲਾ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਧਰਨਿਆਂ ‘ਤੇ ਸਵਾਲ ਉਠਾਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਧਰਨਿਆਂ ‘ਚੋਂ ਹੀ ਪੈਦਾ ਹੋਏ ਹਨ। ਇਹ ਪਾਰਟੀ ਖ਼ੁਦ ਚੋਣਾਂ ਤੋਂ ਪਹਿਲਾਂ ਧਰਨਿਆਂ ‘ਚ ਭਾਗ ਲੈਂਦੀ ਰਹੀ ਹੈ ਤੇ ਹੁਣ ਜਦੋਂ ਇਨ੍ਹਾਂ ਖ਼ਿਲਾਫ਼ ਧਰਨੇ ਸ਼ੁਰੂ ਹੋ ਰਹੇ ਹਨ ਤਾਂ ਉਨ੍ਹਾਂ ਨੂੰ ਨਫ਼ਰਤ ਹੋਣ ਲੱਗੀ ਹੈ। ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰਦੀ ਹੈ ਤਾਂ ਹੀ ਧਰਨਾ ਖਤਮ ਹੋਵੇਗਾ।

ਸੰਯੁਕਤ ਕਿਸਾਨ ਮੋਰਚਾ ਨੇ ਦਿੱਲੀ ਹੜਤਾਲ ‘ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਨਾ ਦੇਣ ਅਤੇ ਕਿਸਾਨਾਂ ਦੇ ਮਾਲਕੀ ਹੱਕਾਂ ਨੂੰ ਦਬਾਉਣ, ਪਿੰਕ ਬਲਾਈਟ ਨਾਲ ਨੁਕਸਾਨੇ ਝੋਨੇ, ਚਾਇਨਾ ਵਾਇਰਸ ਕਾਰਨ ਨੁਕਸਾਨੇ ਨਰਮੇ ਤੇ ਬਾਰਿਸ਼ ਨਾਲ ਨੁਕਸਾਨੇ ਝੋਨੇ ਦਾ ਮੁਆਵਜ਼ਾ ਦੇਣ, ਪਰਾਲੀ ਸਬੰਧੀ ਦਰਜ ਕੀਤੇ ਕੇਸਾਂ ਨੂੰ ਰੱਦ ਕਰਨ ਦੀ ਮੰਗ ਸਬੰਧੀ ਧਰਨਾ ਲਾਇਆ ਹੈ।


Filed under